ਫਿਲਮ ਜਗਤ ਦੇ ਸੁਪਰਸਟਾਰ ਅਮਿਤਾਭ ਬੱਚਨ ਦੀ ਪਤਨੀ ਫਿਲਮ ਅਦਾਕਾਰਾ ਜਯਾ ਬੱਚਨ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਸ ਲਈ ਉਨ੍ਹਾਂ ਨੂੰ ਜੁਹੂ ਦੇ ਜਲਸਾ ਬੰਗਲੇ ਵਿਚ ਇਕਾਂਤਵਾਸ ਕੀਤਾ ਗਿਆ ਹੈ। ਮੁੰਬਈ ਮਿਉਂਸਪਲ ਕਾਰਪੋਰੇਸ਼ਨ ਦੇ ਸਹਾਇਕ ਕਮਿਸ਼ਨਰ ਵਿਸ਼ਵਾਸ ਮੋਟੇ ਨੇ ਐਤਵਾਰ ਨੂੰ ਕਿਹਾ ਕਿ ਬਚਨ ਪਰਿਵਾਰ ਦੇ ਤਿੰਨੋਂ ਬੰਗਲਿਆਂ ਦੀ ਸਫ਼ਾਈ ਕਰ ਦਿੱਤੀ ਗਈ ਹੈ ਅਤੇ ਨੌਕਰਾਂ ਦੀ ਕੋਰੋਨਾ ਦੀ ਜਾਂਚ ਕੀਤੀ ਜਾ ਰਹੀ ਹੈ। (SUBHEAD2)ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਨਾਨਾਵਤੀ ਹਸਪਤਾਲ ਦੇ ਡਾਇਰੈਕਟਰ ਡਾ: ਗਾਡੇਕਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਐਸ਼ਵਰਿਆ ਰਾਏ ਅਤੇ ਆਰਾਧਿਆ ਬੱਚਨ ਦੀ ਕੋਰਨਾ ਰਿਪੋਰਟ ਪੌਜ਼ਿਟਿਵ ਹੈ।