ਭਾਜਪਾ ਨੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਪੂਰੇ ਸੂਬੇ ਵਿਚ ਆਪਣੇ ਢਾਂਚੇ ਨੇ ਪੂਰਾ ਅਤੇ ਮਜਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਛੇਤੀ ਹੀ ਸੂਬੇ ਦੇ 10 ਜ਼ਿਲ੍ਹਿਆਂ ਵਿਚ ਆਪਣੇ ਦਫਤਰਾਂ ਦੇ ਉਦਘਾਟਨ ਕਰਣਗੇ। ਇਹ ਉਹ ਜ਼ਿਲ੍ਹੇ ਹਨ ਜਿੱਥੇ ਪਾਰਟੀ ਨੇ ਅਕਾਲੀ ਦਲ ਨਾਲ ਸਾਂਝ ਕਾਰਣ ਆਪਣੇ ਦਫਤਰ ਨਹੀਂ ਖੋਹਲੇ ਸਨ। ਭਾਜਪਾ ਸੂਬੇ ਵਿਚ ਅਕਾਲੀ ਦਲ ਨਾਲ ਗਠਜੋੜ ਹੋਣ ਕਾਰਣ 117 ਸੀਟਾਂ 'ਚੋ ਸਿਰਫ 23 ਸੀਟਾਂ 'ਤੇ ਹੀ ਚੋਣ ਲੜਦੀ ਆ ਰਹੀ ਸੀ।