Sunday, April 06, 2025
 
BREAKING NEWS
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਪ੍ਰਸ਼ਾਸਨ ਨੇ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਖਿਲਾਫ਼ ਸ਼ਿਕੰਜਾ ਕੱਸਿਆਕੈਬਨਿਟ ਮੰਤਰੀਆਂ ਨੇ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ ਰਾਮ ਨੌਮੀ 'ਤੇ ਰਾਮ ਸੇਤੂ ਦੇ ਬ੍ਰਹਮ ਦਰਸ਼ਨ ਕੀਤੇ - ਪ੍ਰਧਾਨ ਮੰਤਰੀ ਮੋਦੀMohali : ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਤੋਂ ਵਿਦਿਆਰਥੀ ਨੇ ਛਾਲ ਮਾਰ ਕੇ ਦਿੱਤੀ ਜਾਨਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਅਪ੍ਰੈਲ 2025)ਪੰਜਾਬ ਸਰਕਾਰ ਨੇ ਰੱਦ ਕੀਤੀਆਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਇਹ ਆਦਤਾਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨਕੀ ਤੁਹਾਨੂੰ ਵੀ ਬਿਜਲੀ ਦਾ ਝਟਕਾ ਲੱਗਦਾ ਹੈ ਜਦੋਂ ਕੋਈ ਤੁਹਾਨੂੰ ਛੂਹਦਾ ਹੈ ? ਇਸ ਪਿੱਛੇ ਵਿਗਿਆਨ ਜਾਣੋਛੱਤੀਸਗੜ੍ਹ ਦੇ 86 ਨਕਸਲੀਆਂ ਨੇ ਕੀਤਾ ਆਤਮ ਸਮਰਪਣਡਾਕਟਰ ਵੀ ਚਿੰਤਤ, ਇੱਕੋ ਹਸਪਤਾਲ ਦੀਆਂ 10 ਤੋਂ ਵੱਧ ਨਰਸਾਂ ਨੂੰ ਬ੍ਰੇਨ ਟਿਊਮਰ

ਮਨੋਰੰਜਨ

ਸਲਮਾਨ ਦੀ 'ਦਬੰਗ 3' 'ਚ ਮੌਨੀ ਰਾਏ ਨਾਗਿਨ ਕਰੇਗੀ ਆਈਟਮ ਨੰਬਰ

May 17, 2019 09:25 PM

ਮੁੰਬਈ : ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਦਬੰਗ 3' ਦੀ ਲਾਇਨ 'ਚ ਹੈ। ਸਲਮਾਨ ਖਾਨ ਦੇ ਫੈਨਜ਼ ਬੇਸਬਰੀ ਨਾਲ ਦੋਵਾਂ ਫਿਲਮਾਂ ਦੀ ਉਡੀਕ ਕਰ ਰਹੇ ਹਨ। ਖਬਰਾਂ ਮੁਤਾਬਕ 'ਭਾਰਤ' ਫਿਲਮ ਦੀ ਡਬਿੰਗ ਪੂਰੀ ਹੋ ਚੁੱਕੀ ਹੈ। ਉਥੇ ਹੀ 'ਦਬੰਗ 3' ਫਿਲਮ ਨਾਲ ਜੁੜੀ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਖਬਰਾਂ ਹਨ ਕਿ ਮੌਨੀ ਰਾਏ ਇਸ ਫਿਲਮ 'ਚ ਸਪੈਸ਼ਲ ਸੌਂਗ 'ਤੇ ਠੁਮਕੇ ਲਾਉਂਦੀ ਨਜ਼ਰ ਆਵੇਗੀ। ਇਸ ਲਈ ਵਸਈ ਸਟੂਡਿਓ 'ਚ ਸੈੱਟ ਬਣਾਇਆ ਗਿਆ ਹੈ। ਬੇਸ਼ੱਕ ਸੈੱਟ ਹਾਲੇ ਤੱਕ ਤਿਆਰ ਨਹੀਂ ਹੋਇਆ ਪਰ ਉਮੀਦ ਹੈ ਕਿ ਫਿਲਮ ਦਾ ਸ਼ੈਡਿਊਲ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਗੀਤ 'ਚ ਸਲਮਾਨ ਆਪਣੇ ਹੁਕਅੱਪ ਸਟੈਪਸ ਕਰਦੇ ਨਜ਼ਰ ਆਉਣਗੇ। ਉਂਝ ਮੌਨੀ ਨੇ ਹਾਲੇ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਆਫੀਸ਼ਅਲ ਅਨਾਉਂਸਮੈਂਟ ਨਹੀਂ ਕੀਤੀ। ਫਿਲਮ ਦੇ ਸੈੱਟ ਤੋਂ ਆਏ ਦਿਨ ਕਾਫੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਫਿਲਮ 20 ਦਸੰਬਰ, 2019 ਨੂੰ ਰਿਲੀਜ਼ ਹੋਣੀ ਹੈ।

 

Have something to say? Post your comment

 
 
 
 
 
Subscribe