ਵਾਸ਼ਿੰਗਟਨ (ਏਜੰਸੀਆਂ) : ਪੁਲਾੜ ਯਾਤਰੀ ਕੇਟ ਰੁਬਿੰਸ ਆਈਐਸਐਸ ਤੋਂ 185 ਦਿਨਾਂ ਬਾਅਦ ਧਰਤੀ ’ਤੇ ਪਰਤੀ ਹੈ। ਪੁਲਾੜ ’ਚ ਕਈ ਘੰਟੇ ਬਿਤਾਉਣ ਤੋਂ ਬਾਅਦ ਅਪਣਾ ਮਿਸ਼ਨ ਪੂਰਾ ਕਰ ਕੇ ਪਰਤੀ ਕੇਟ ਨੇ ਆਪਣੀ ਵਾਪਸੀ ’ਤੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਅਪਣਾ ਵੋਟ ਵੀ ਪਾਇਆ ਸੀ। ਧਰਤੀ ਤੋਂ 200 ਮੀਲ ਦੂਰ ਸਪੇਸ ਸੈਂਟਰ ਨਾਸਾ ਤੋਂ ਕੇਟ ਰੁਬਿਨਸ ਦੇ ਇਸ ਕਦਮ ਤੋਂ ਬਾਅਦ ਅਮਰੀਕਾ ’ਚ ਚੋਣਾਵੀ ਮੁਹਿੰਮ ‘ਵੱਟਸ ਯੂਅਰ ਐਕਸਕਿਊਜ਼’ ਦੀ ਵੀ ਸ਼ੁਰੂਆਤ ਹੋਈ। ਇਸ ਦੌਰਾਨ ਕੇਟ ਨੇ 30 ਨਵੰਬਰ ਨੂੰ ਪਹਿਲੀ ਵਾਰ ਅੰਤਰ-ਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਉਗਾਈ ਗਈ ਮੂਲੀ ਦੀ ਫ਼ਸਲ ਵੀ ਕੱਟੀ। ਨਾਸਾ ਵੱਲੋਂ ਇਸ ਪ੍ਰਯੋਗ ਦਾ ਨਾਮ ਪਲਾਂਟ ਹੈਬਿਟੇਟ-02 ਰੱਖਿਆ ਗਿਆ ਸੀ। ਇਥੋਂ ਰੁਬਿਨਸ ਆਪਣੇ ਘਰ ਹਰਾਸਟਨ ਪਰਤੇਗੀ। ਇਸਦੇ ਬਾਅਦ 21 ਅਪ੍ਰੈਲ ਨੂੰ ਇਕ ਪ੍ਰੈੱਸ ਵਾਰਤਾ ਜ਼ਰੀਏ ਕੇਟ ਆਪਣੇ ਇਸ ਪੁਲਾੜ ਅਭਿਆਨ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵੇਗੀ।
ਕੇਟ ਨੇ ਪੁਲਾੜ ’ਚ ਸੈਂਕੜੇ ਘੰਟੇ ਬਿਤਾਉਂਦਿਆਂ ਸਪੇਸਵਾਕ ਨੂੰ ਵੀ ਪੂਰਾ ਕੀਤਾ। ਸ਼ੁੱਕਰਵਾਰ ਰਾਤ 9:34 ਵਜੇ ਪੁਲਾੜ ਯਾਤਰੀਆਂ ਦਾ ਇਹ ਕਰੂ ਆਪਣੇ ਸੋਯੂਜ਼ ਐੱਮਐੱਸ-17 ਸਪੇਸ-ਕਰਾਫਟ ’ਚ ਵਾਪਸ ਧਰਤੀ ਲਈ ਰਵਾਨਾ ਹੋਇਆ ਤੇ ਸ਼ਨਿਚਰਵਾਰ ਦੇਰ ਰਾਤ 12:55 ’ਤੇ ਕਜਾਕਿਸਤਾਨ ਦੇ ਸ਼ਹਿਰ ਦੱਖਣ-ਪੂਰਬ ਸਥਿਤ ਸ਼ਹਿਰ ਝੇਜਕਾਜਗਾਨ ’ਚ ਉਤਰਿਆ।