Monday, April 07, 2025
 
BREAKING NEWS
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ ਪੁਰਤਗਾਲਕੈਮੀਕਲ ਫੈਕਟਰੀ ਵਿੱਚ ਲੱਗੀ ਅੱਗਬਾਜ਼ਾਰਾਂ ਵਿੱਚ ਮੰਦੀ, ਦਹਿਸ਼ਤ ਦੇ ਸੰਕੇਤ ਹਨ, ਪਰ ਟਰੰਪ ਹਿੱਲ ਨਹੀਂ ਰਹੇਪੰਜਾਬ ਵਿੱਚ ਤਿੱਖੀ ਧੁੱਪ ਦਾ ਅਲਰਟ ਜਾਰੀ, ਰਾਤ ​​ਦਾ ਤਾਪਮਾਨ ਵੀ 20 ਤੋਂ ਉੱਪਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (7 ਅਪ੍ਰੈਲ 2025)PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनीअवैध खनन एवं परिवहन रोकने के लिए हरियाणा सरकार प्रतिबद्ध'ਸਿੱਖਿਆ ਕ੍ਰਾਂਤੀ': ਪੰਜਾਬ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਬੁਨਿਆਦੀ ਢਾਂਚਾ ਪ੍ਰਾਜੈਕਟ ਕੀਤੇ ਜਾਣਗੇ ਲੋਕਾਂ ਨੂੰ ਸਮਰਪਿਤ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਪ੍ਰਸ਼ਾਸਨ ਨੇ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਖਿਲਾਫ਼ ਸ਼ਿਕੰਜਾ ਕੱਸਿਆਕੈਬਨਿਟ ਮੰਤਰੀਆਂ ਨੇ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ

ਮਨੋਰੰਜਨ

ਨੀਰੂ ਬਾਜਵਾ ਦਾ ਸ਼ੋਅ ‘ਜਜ਼ਬਾ’ 17 ਅਪ੍ਰੈਲ ਤੋਂ ਹੋਵੇਗਾ ਸ਼ੁਰੂ

April 17, 2021 09:19 AM

ਚੰਡੀਗੜ੍ਹ, 17 ਅਪ੍ਰੈਲ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ ‘ਜਜ਼ਬਾ’ ਨਾਲ ਆਪਣੀ ਟੈਲੀਵਿਜ਼ਨ ‘ਤੇ ਸ਼ੁਰੂਆਤ ਕਰਨ ਲਈ ਤਿਆਰ ਹੈ। ਸ਼ੋਅ ਦਾ ਪ੍ਰੀਮੀਅਰ 17 ਅਪ੍ਰੈਲ ਨੂੰ ਜ਼ੀ ਪੰਜਾਬੀ ‘ਤੇ ਹੋਵੇਗਾ ਅਤੇ ਇਹ ਸ਼ੋਅ ਸ਼ਨਿੱਚਰਵਾਰ-ਐਤਵਾਰ ਸ਼ਾਮ 7 ਵਜੇ ਆਵੇਗਾ। ਸ਼ੋਅ ਉਨ੍ਹਾਂ ਅਣਸੁਣੇ ਨਾਇਕਾਂ ਨੂੰ ਦੁਨੀਆਂ ਅੱਗੇ ਲੈ ਕੇ ਆਵੇਗਾ, ਜੋ ਆਪਣੀਆਂ ਕੋਸ਼ਿਸ਼ਾਂ ‘ਚ ਨਿਰਸਵਾਰਥ ਰਹੇ।
‘ਜਜ਼ਬਾ’ ਦਾ ਉਦੇਸ਼ ਲੋਕਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਦੁਨੀਆਂ ਅੱਗੇ ਲੈਕੇ ਆਉਣਾ ਹੈ ਜੋ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ, ਭਾਵੇਂ ਕੋਈ ਵੀ ਮੁਸ਼ਕਿਲ ਆਵੇ।ਸ਼ੋਅ ਦਾ ਉਦੇਸ਼ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਅਤੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਹੈ।
ਇਕ ਨਵੇਂ ਸ਼ੋਅ ਦੀ ਸ਼ੁਰੂਆਤ ਮੌਕੇ ਬੋਲਦੇ ਹੋਏ ਜ਼ੀ ਪੰਜਾਬੀ ਦੇ ਕਾਰੋਬਾਰੀ ਮੁਖੀ ਰਾਹੁਲ ਰਾਓ ਨੇ ਕਿਹਾ, “ਜ਼ੀ ਪੰਜਾਬੀ ਹਮੇਸ਼ਾਂ ਉਹ ਕੰਟੇੰਟ ਲਿਆਉਣ ਵਿਚ ਲੱਗੀ ਰਹੀ ਹੈ ਜੋ ਨਾ ਸਿਰਫ ਦਰਸ਼ਕਾਂ ਨਾਲ ਮਿਲੀ ਜੂਲੀ ਹੋਵੇ ਬਲਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ‘ਚ ਪ੍ਰੇਰਿਤ ਕਰਦੀ ਹੈ।ਜਜ਼ਬਾ ਇਕ ਅਜਿਹਾ ਸ਼ੋਅ ਹੋਵੇਗਾ ਜੋ ਪੰਜਾਬ ਦੇ ਅਣਸੁਣੇ ਨਾਇਕਾਂ ਨੂੰ ਦੁਨੀਆਂ ਦੇ ਅੱਗੇ ਲੈਕੇ ਆਵੇਗਾ।”
ਆਪਣੇ ਵਿਚਾਰ ਸਾਂਝੇ ਕਰਦਿਆਂ ਨੀਰੂ ਬਾਜਵਾ ਨੇ ਕਿਹਾ, “ਇਹ ਪਹਿਲਾ ਮੌਕਾ ਹੈ ਜਦੋਂ ਮੈਂ ਕਿਸੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹਾਂ। ਮੈਂ ਹਮੇਸ਼ਾ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਕਾਨਸੈਪਟ ਦਾ ਹਿੱਸਾ ਹਾਂ। ਹਰੇਕ ਮਹਿਮਾਨ ਦੀਆਂ ਕਹਾਣੀਆਂ ਇੰਨੀਆਂ ਖੂਬਸੂਰਤ ਅਤੇ ਪ੍ਰੇਰਣਾਦਾਇਕ ਹੁੰਦੀਆਂ ਹਨ ਕਿ ਉਨ੍ਹਾਂ ਨੇ ਨਿੱਜੀ ਤੌਰ ‘ਤੇ ਮੈਂਨੂੰ ਬਹੁਤ ਪ੍ਰੇਰਣਾ ਦਿੱਤੀ।” ਸ਼ੋਅ ‘ਚ 34 ਐਪੀਸੋਡ ਹੋਣਗੇ, ਜਿਸ ‘ਚ ਮਨੋਰੰਜਨ ਤੋਂ ਲੈ ਕੇ ਖੇਡਾਂ ਅਤੇ ਆਮ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਜ਼ਬਾ ਜ਼ੀ ਪੰਜਾਬੀ ‘ਤੇ 17 ਅਪ੍ਰੈਲ ਨੂੰ ਪ੍ਰੀਮੀਅਰ ਹੋਵੇਗਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਪੰਜਾਬੀ ਸਿਨੇਮਾ ਦੇ ਮਾਣ ‘ਚ ਵਾਧਾ ਕਰੇਗੀ ਸਿੱਖ ਕੌਮ ਦੀਆਂ ਸ਼ਹਾਦਤਾਂ ਅਤੇ ਬਹਾਦਰੀ ਨਾਲ ਜੁੜੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਪਾਬੰਦੀ ਕਾਰਨ ਚਰਚਾ 'ਚ ਆਏ ਗਾਇਕ ਮਾਸੂਮ ਸ਼ਰਮਾ, ਬਿਲਬੋਰਡ ਤੱਕ ਪਹੁੰਚੇ

ਦਿੱਗਜ ਅਦਾਕਾਰ ਮਨੋਜ ਕੁਮਾਰ ਨਹੀਂ ਰਹੇ

ਕੁੰਡਲੀ ਭਾਗਿਆ ਦੀ 'ਪ੍ਰੀਤਾ' ਨੇ 4 ਮਹੀਨਿਆਂ ਬਾਅਦ ਪਹਿਲੀ ਵਾਰ ਜੁੜਵਾਂ ਬੱਚਿਆਂ ਦਾ ਚਿਹਰਾ ਦਿਖਾਇਆ

''ਰੇਡ 2'': ਸਿਆਸਤਦਾਨ ਦੀ ਲੁੱਕ ਚ ਨਜ਼ਰ ਆਉਣਗੇ ਰਿਤੇਸ਼ ਦੇਸ਼ਮੁਖ

ਸੋਨੂੰ ਸੂਦ ਨੇ ਆਪਣੀ ਪਤਨੀ ਸੋਨਾਲੀ ਹੋਈ ਕਾਰ ਹਾਦਸੇ ਦਾ ਸ਼ਿਕਾਰ

ਸੰਨੀ ਦਿਓਲ ਦੀ 'ਜਾਟ' ਦਾ ਟ੍ਰੇਲਰ ਕਦੋਂ ਆਵੇਗਾ

ਚੰਡੀਗੜ੍ਹ ਵਿੱਚ ਹਨੀ ਸਿੰਘ ਦੇ ਸ਼ੋਅ 'ਤੇ ਵਿਵਾਦ

'ਸਲਮਾਨ ਦਾ ਕੰਮ ਕਰਨ ਦਾ ਤਰੀਕਾ ਥੋੜ੍ਹਾ ਵੱਖਰਾ ਹੈ', 'ਸਿਕੰਦਰ' ਦੇ ਨਿਰਦੇਸ਼ਕ ਨੇ ਸਾਂਝਾ ਕੀਤਾ ਆਪਣਾ ਤਜਰਬਾ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਕੇਸ ਵਿੱਚ ਪਿੰਕੀ ਧਾਲੀਵਾਲ ਨੂੰ ਮਿਲੀ ਰਾਹਤ

 
 
 
 
Subscribe