Tuesday, November 12, 2024
 

ਪੰਜਾਬ

ਚੰਗੀ ਉਦਯੋਗ ਨੀਤੀ ਕਾਰਨ ਪੰਜਾਬ ਵਿਚ ਹੋਇਆ 78000 ਕਰੋੜ ਦਾ ਨਿਵੇਸ਼-ਸੁੰਦਰ ਸ਼ਾਮ ਅਰੋੜਾ

April 10, 2021 06:26 PM

ਚੀਨ ਤੋਂ ਪ੍ਰਵਾਸ ਕਰਕੇ ਆਉਣ ਵਾਲੀ ਇੰਡਸਟਰੀ ਲਈ 4 ਉਦਯੋਗਿਕ ਪਾਰਕ ਵਿਕਸਤ ਕੀਤੇ ਜਾ ਰਹੇ ਹਨ

ਅਬੋਹਰ ਅਤੇ ਫਾਜ਼ਿਲਕਾ ਦੇ ਮੇਅਰ ਅਤੇ ਪ੍ਰਧਾਨ ਦੀ ਹੋਈ ਚੋਣ

ਫਾਜ਼ਿਲਕਾ (ਸੱਚੀ ਕਲਮ ਬਿਊਰੋ) : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਪਿਛਲੇ ਚਾਰ ਸਾਲ ਵਿੱਚ 78000 ਕਰੋੜ ਰੁਪਏ ਦਾ ਨਿਵੇਸ ਹੋ ਚੁੱਕਾ ਹੈ। ਉਹ ਅੱਜ ਇਥੇ ਅਬੋਹਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਈ ਉਦਯੋਗ ਅਤੇ ਵਣਜ ਨੀਤੀ 2017 ਨੇ ਰਾਜ ਵਿੱਚ ਉਦਯੋਗ ਲਈ ਉਤਸਾਹਪੂਰਨ ਵਾਤਾਵਰਣ ਸਿਰਜਿਆ ਹੈ ਜਿਸ ਨਾਲ ਵੱਡੇ ਪੱਧਰ ਤੇ ਨਿਵੇਸ ਸੰਭਵ ਹੋਇਆ। ਉਨਾਂ ਨੇ ਕਿਹਾ ਕਿ 78000 ਕਰੋੜ ਦਾ ਨਿਵੇਸ ਜਮੀਨੀ ਪੱਧਰ ਤੇ ਹੋ ਚੁੱਕਾ ਹੈ ਅਤੇ ਇਹ ਕੋਈ ਖਾਲੀ ਸਮਝੋਤਿਆਂ ਦੀ ਗੱਲ ਨਹੀਂ ਹੈ।

ਉਦਯੋਗ ਅਤੇ ਵਣਜ ਮੰਤਰੀ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜਰ ਚੀਨ ਤੋਂ ਇੰਡਸਟਰੀ ਪ੍ਰਵਾਸ ਕਰਕੇ ਭਾਰਤ ਵੱਲ ਆ ਰਹੀ ਹੈ ਅਤੇ ਸਭ ਤੋਂ ਬਿਹਤਰ ਮਾਹੌਲ ਅਤੇ ਚੰਗੀਆਂ ਸੁਵਿਧਾਵਾਂ ਕਾਰਨ ਇਸ ਵਿੱਚ ਵੱਡਾ ਹਿੱਸਾ ਪੰਜਾਬ ਨੂੰ ਮਿਲਣ ਦੀ ਆਸ ਹੈ। ਉਨਾ ਨੇ ਕਿਹਾ ਕਿ ਇਸ ਲਈ ਸੂਬਾ ਸਰਕਾਰ ਆ ਰਹੀ ਇੰਡਸਟਰੀ ਦੀਆਂ ਜਮੀਨ ਦੀਆ ਜਰੂਰਤਾਂ ਪੂਰੀਆਂ ਕਰਨ ਲਈ ਚਾਰ ਵੱਡੇ ਇੰਡਸਟਰੀਅਲ ਪਾਰਕ ਬਣਾ ਰਹੀ ਹੈ ਜਿਸ ਵਿੱਚ ਮੱਤੇਵਾਲਾ, ਬਠਿੰਡਾ ਅਤੇ ਰਾਜਪੁਰਾ ਦੇ ਇੰਡਸਟਰੀਅਲ ਪਾਰਕ ਸਾਮਿਲ ਹਨ। ਉਨਾਂ ਨੇ ਕਿਹਾ ਬਠਿੰਡਾ ਵਿਖੇ ਫਾਰਮਾਸੁਟੀਕਲ ਪਾਰਕ ਬਣਾਉਣ ਦਾ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ। 

ਛੋਟੇ ਅਤੇ ਲਘੁ ਉਦਯੋਗ ਦੀ ਗੱਲ ਕਰਦਿਆਂ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਛੋਟੇ ਉਦਯੋਗ ਦੀ ਮਜਬੂਤੀ ਲਈ ਵੀ ਵਿਸ਼ੇਸ਼ ਤੌਰ ਤੇ ਕੰਮ ਕਰ ਰਹੀ ਹੈ ਅਤੇ ਨਵੇ ਉਦਯੋਗਾਂ ਦੀ ਸਥਾਪਨਾ ਲਈ ਮੰਗੀਆਂ ਪ੍ਰਵਾਨਗੀਆਂ ਆਨਲਾਈਨ ਜਾਰੀ ਕੀਤੀਆ ਜਾ ਰਹੀਆਂ ਹਨ।

ਇਸ ਤੋਂ ਪਹਿਲਾ ਉਨਾਂ ਨੇ ਅਬੋਹਰ ਦੇ ਉਦਯੋਗਿਕ ਫੋਕਲ ਪੁੰਆਇੰਟ ਦਾ ਦੌਰਾ ਕੀਤਾ ਅਤੇ ਇੱਥੇ ਉਦਯੋਗਪਤੀਆਂ ਦੀਆਂ ਮੁਸਕਿਲਾਂ ਸੁਣੀਆਂ। ਉਨਾਂ ਨੇ ਇਸ ਉਦਯੋਗਿਕ ਫੋਕਲ ਪੁੰਆਇੰਟ ਦੇ ਵਿਕਾਸ ਦਾ ਭਰੋਸਾ ਦਿੰਦਿਆਂ ਇੰਡਸਟਰੀ ਵਿਭਾਗ ਨੂੰ ਇਸ ਦੇ ਵਿਕਾਸ ਸਬੰਧੀ ਵਿਸਥਾਰਤ ਰਿਪੋਰਟ ਤੁਰੰਤ ਭੇਜਣ ਲਈ ਕਿਹਾ ਤਾਂ ਜੋ ਸਥਾਨਕ ਤੌਰ ਤੇ ਉਪਲਬੱਧ ਕੱਚੇ ਮਾਲ ਦੇ ਅਨੁਕੂਲ ਇੰਡਸਟਰੀ ਨੂੰ ਇੱਥੇ ਲਿਆਂਦਾ ਜਾ ਸਕੇ।

ਇਸ ਦੌਰਾਨ ਉਨਾਂ ਨੇ ਅਬੋਹਰ ਅਤੇ ਫਾਜ਼ਿਲਕਾ ਦੇ ਨਵੇਂ ਚੁਣੇ ਕੌਂਸਲਰਾਂ ਨਾਲ ਮੁਲਾਕਾਤ ਕਰਕੇ ਉਨਾਂ ਦੀ ਰਾਏ ਲਈ ਅਤੇ ਸਭ ਦੀ ਰਾਏ ਅਨੁਸਾਰ ਹੀ ਸ੍ਰੀ ਵਿਮਲ ਠਠਈ ਨੂੰ ਅਬੋਹਰ ਨਗਰ ਨਿਗਮ ਦਾ ਮੇਅਰ ਅਤੇ ਸ੍ਰੀ ਸੁਰਿੰਦਰ ਸਚਦੇਵਾ ਨੂੰ ਨਗਰ ਕੌਂਸਲ ਫਾਜ਼ਿਲਕਾ ਦਾ ਪ੍ਰਧਾਨ ਚੁਣਿਆ ਗਿਆ। 

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਮਾਤਰ ਛਾਇਆ ਬਾਲ ਆਸ਼ਰਮ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨੇ ਬੱਚਿਆਂ ਨੂੰ ਉਪਹਾਰ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ. ਸ੍ਰੀ ਹਰਜੀਤ ਸਿੰਘ, ਸ੍ਰੀ ਸੰਦੀਪ ਜਾਖੜ ਵੀ ਹਾਜਰ ਸਨ।

ਬਾਅਦ ਵਿਚ ਉਨਾਂ ਨੇ ਅਬੋਹਰ ਦੀ ਗਊਸਾਲਾ ਦਾ ਵੀ ਦੌਰਾ ਕੀਤਾ ਅਤੇ ਗਊਸਾਲਾ ਪ੍ਰਬੰਧਕਾਂ ਦੀਆਂ ਮੁਸਕਿਲਾਂ ਸੁਣਨ ਦੇ ਨਾਲ ਨਾਲ ਉਨਾਂ ਆਪਣੇ ਹੱਥੀ ਗਊਆਂ ਦੀ ਸੇਵਾ ਕੀਤੀ। ਗਊਸ਼ਾਲਾ ਕਮੇਟੀ ਵੱਲੋਂ ਉਨਾਂ ਦਾ ਸਨਮਾਨ ਵੀ ਕੀਤਾ ਗਿਆ। 

ਇਸ ਤੋਂ ਬਾਅਦ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਿਸੇਸ਼ ਤੌਰ ਤੇ ਸ਼ਹੀਦਾਂ ਦੀ ਸਮਾਧੀ ਵਿਖੇ ਵੀ ਗਏ ਅਤੇ ਇੱਥੇ 1971 ਦੀ ਜੰਗ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਵੀਰ ਜਵਾਨਾਂ ਨੂੰ ਆਪਣੀ ਸ਼ਰਧਾ ਭੇਂਟ ਕੀਤੀ। ਉਨਾਂ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇੱਥੇ ਸ਼ਹੀਦਾਂ ਦੀ ਯਾਦਗਾਰ ਲਈ 39 ਲੱਖ ਰੁਪਏ ਦੀ ਗ੍ਰਾਂਟ ਮੰਜੂਰ ਕੀਤੀ ਗਈ ਹੈ ਜਿਸ ਨਾਲ ਇੱਥੇ ਹਿੰਦ ਪਾਕਿ ਜੰਗ ਦੀ 50ਵੀਂ ਵਰੇਗੰਢ ਮੌਕੇ 71 ਫੁੱਟ ਉੱਚੀ ਯਾਦਗਾਰ ਉਸਾਰੀ ਜਾਵੇਗੀ। 

ਇਸ ਮੌਕੇ ਫਾਜਿਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ, ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ ਸ. ਹਰਜੀਤ ਸਿੰਘ, ਸ੍ਰੀ ਸੰਦੀਪ ਜਾਖੜ, ਸ੍ਰੀ ਸੰਜੀਵ ਚਾਹਰ, ਜ਼ਿਲਾ ਕਾਗਰਸ ਪ੍ਰਧਾਨ ਸ੍ਰੀ ਰੰਜਮ ਕਾਮਰਾ ਆਦਿ ਵੀ ਹਾਜ਼ਰ ਸਨ। 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe