Sunday, April 06, 2025
 
BREAKING NEWS

ਅਮਰੀਕਾ

ਅਮਰੀਕਾ 'ਚ ਦੋ ਜਹਾਜ਼ ਹੋਏ ਹਾਦਸਾਗ੍ਰਸਤ, 5 ਮੌਤਾਂ

May 15, 2019 07:29 AM

ਵਾਸ਼ਿੰਗਟਨ : ਅਮਰੀਕਾ ਦੇ ਅਲਾਸਕਾ 'ਚ ਦੋ ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 10 ਜ਼ਖਮੀ ਹਨ। ਦੋਵੇਂ ਜਹਾਜ਼ਾਂ 'ਚ ਕੁੱਲ 16 ਲੋਕ ਸਵਾਰ ਸਨ । ਇਕ ਵਿਅਕਤੀ ਲਾਪਤਾ ਹੈ, ਜਿਸ ਨੂੰ ਲੱਭਿਆ ਜਾ ਰਿਹਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਦੱਖਣੀ-ਪੂਰਬੀ ਅਲਾਸਕਾ ਦੇ ਕੇਟਚਿਕਨ ਨੇੜੇ ਅਮਰੀਕੀ ਤਟ ਗਾਡਰ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਵਿਅਕਤੀਆਂ ਦੀ ਪਛਾਣ ਵੀ ਅਜੇ ਜਨਤਕ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਖਬਰ ਮਿਲੀ ਸੀ ਕਿ 10 ਲੋਕ ਲਾਪਤਾ ਹਨ ਪਰ ਹੁਣ ਇਕ ਵਿਅਕਤੀ ਦੇ ਲਾਪਤਾ ਹੋਣ , 10 ਦੇ ਜ਼ਖਮੀ ਹੋਣ ਅਤੇ 5 ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜ਼ਖਮੀਆਂ ਦਾ ਇਲਾਜ ਪੀਸ ਹੈਲਥ ਕੇਟਚਿਕਨ ਮੈਡੀਕਲ ਸੈਂਟਰ 'ਚ ਚੱਲ ਰਿਹਾ ਹੈ। ਜ਼ਖਮੀਆਂ 'ਚੋਂ 4 ਵਿਅਕਤੀਆਂ ਦੀ ਹਾਲਤ ਗੰਭੀਰ ਹੈ ਅਤੇ ਬਾਕੀ 6 ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਜਹਾਜ਼ਾਂ ਦੀ ਟੱਕਰ ਕਿਵੇਂ ਹੋਈ। 

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe