ਮੁੰਬਈ : ਭਾਰਤ ਦੇ 4 ਵਿਦਿਆਰਥੀਆਂ ਨੂੰ ਲਾ ਲਿਗਾ ਫੁੱਟਬਾਲ ਸਕੂਲ ਸਕਾਲਰਸ਼ਿਪ ਦਿੱਤੀ ਗਈ ਹੈ ਜਿਸ ਦੇ ਤਹਿਤ ਉਹ ਸਪੇਨ ਦਾ ਦੌਰਾ ਕਰ ਕੇ ਫਰਸਟ ਕਲਾਸ ਕਲੱਬਾਂ ਦੇ ਨਾਲ ਅਭਿਆਸ ਕਰਨਗੇ। ਮੀਡੀਆ ਰਿਲੀਜ਼ ਮੁਤਾਬਕ ਇਨ੍ਹਾਂ ਚਾਰਾਂ ਵਿਦਿਆਰਥੀਆਂ ਵਿਚ ਮੁੰਬਈ ਦੇ ਰਿਆਨ ਕਟੋਚ ਆਸਿਕ ਸ਼ੇਖ ਅਤੇ ਬੈਂਗਲੁਰੂ ਦੇ ਇਸ਼ਾਨ ਮੁਰਲੀ ਅਤੇ ਵਿਧੁਤ ਸ਼ੈੱਟੀ ਸ਼ਾਮਲ ਹਨ। ਇਹ ਸਾਰੇ 26 ਮਈ ਤੋਂ 5 ਜੂਨ ਵਿਚਾਲੇ ਸਪੇਨ ਦਾ ਦੌਰਾਨ ਕਰਨਗੇ ਅਤੇ ਉੱਥੇ ਸੀਡੀ ਲੇਗੇਨਸ ਦੇ ਨਾਲ ਅਭਿਆਸ ਕਰਨਗੇ। ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕਲੱਬ ਦੇ ਅਧਿਕਾਰੀ ਫੁੱਟਬਾਲ ਦੀ ਵੱਖ ਤਕਨੀਕ ਅਤੇ ਗੈਰ ਤਕਨੀਕੀ ਪਹਿਲੂਆਂ ਨਾਲ ਜਾਣੂ ਕਰਾਉਣਗੇ।