Friday, November 22, 2024
 

ਸਿਆਸੀ

ਕੈਪਟਨ ਅਮਰਿੰਦਰ ਨੂੰ ਦਿੱਤੀ ਚਿਤਾਵਨੀ, ਦਿੱਲੀ ਦੀ ਤਰਾਂ ਪੰਜਾਬ ਵਿੱਚ ਕਰੇ ਮੁਫਤ ਬਿਜਲੀ : ਪਰਮਿੰਦਰ ਸਿੰਘ ਗੋਲਡੀ

April 01, 2021 09:50 PM

ਬਿਜਲੀ ਕੀਮਤਾਂ ਨੂੰ ਘੱਟ ਕਰੇ ਕੈਪਟਨ, ਨਹੀਂ ਤਾਂ ਆਮ ਆਮੀ ਪਾਰਟੀ 7 ਅਪ੍ਰੈਲ ਤੋਂ ਸ਼ੁਰੂ ਕਰੇਗੀ ਜਨ ਅੰਦੋਲਨ

ਪੰਜਾਬ ਦੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਸਾੜੇਗੀ ਬਿੱਜਲੀ ਦੇ ਬਿੱਲ : ਪ੍ਰਭਜੋਤ ਕੌਰ

ਪੰਜਾਬ ਵਿੱਚ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਯੂਨਿਟ ਉਤੇ ਟੈਕਸ ਲਗਾਇਆ ਜਾਂਦਾ : ਪਰਮਿੰਦਰ ਸਿੰਘ ਗੋਲਡੀ

ਮੁਹਾਲੀ (ਏਜੰਸੀਆਂ) : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਵਿਰੁੱਧ 7 ਅਪ੍ਰੈਲ ਤੋਂ ਵੱਡਾ ਜਨ ਅੰਦੋਲਨ ਸ਼ੁਰੂ ਕਰਕੇ ਕੈਪਟਨ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇਗਾ ਕਿ ਉਹ ਦਿੱਲੀ ਦੀ ਤਰਜ ਉਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫਤ ਬਿਜਲੀ ਦੇਵੇ।
ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਨੇ ਬੋਲਦਿਆਂ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਦਿਨੋਂ ਦਿਨ ਵਧਦੇ ਬਿਜਲੀ ਕੀਮਤਾਂ ਨੇ ਲੋਕਾਂ ਦਾ ਜਿਉਣਾ ਹੋਰ ਦੁਭਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਦਿਨੋਂ ਦਿਨ ਵਧਾ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਇਕ ਜਨ ਅੰਦੋਲਨ ਸ਼ੁਰੂ ਕਰੇਗੀ, ਜਿਸ ਰਾਹੀਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਿਜਲੀ ਕੀਮਤਾਂ ਘਟਾਉਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਇਹ ਅੰਦੋਲਨ ਹਰ ਗਲੀ, ਹਰ ਪਿੰਡ, ਸ਼ਹਿਰ, ਕਸਬੇ ਤੱਕ ਪਹੁੰਚੇਗਾ। ਉਨਾਂ ਕਿਹਾ ਕਿ ਸਾਡੇ ਵਾਲੰਟੀਅਰ, ਵਰਕਰ ਘਰ-ਘਰ ਜਾ ਕੇ ਬਿਜਲੀ ਬਿੱਲਾਂ ਸਬੰਧੀ ਜਾਣਕਾਰੀ ਲੈਣ। ਉਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਅਤੇ ਹੁਣ ਕਾਂਗਰਸ ਨੇ ਆਪਣੇ ਨਿੱਜੀ ਹਿੱਤਾਂ ਨੂੰ ਰੱਖਦੇ ਹੋਏ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਮਹਿੰਗੇ ਸਮਝੌਤੇ ਕੀਤੇ ਗਏ ਹਨ।
ਉਨਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਫਿਰ ਵੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿੱਚ ਆਪਣਾ ਕੋਈ ਥਰਮਲ ਨਹੀਂ ਬਾਹਰੋ ਬਿਜਲੀ ਖਰੀਦਕੇ ਵੀ ਦਿੱਲੀ ਦੀ ਇੲ ਸਮੇਂ ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਦੇ ਵਾਂਗ ਮੁਫਤ ਬਿਜਲੀ ਦੀ ਮੰਗ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਲੁੱਟਕੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ 7 ਅਪ੍ਰੈਲ ਤੋਂ ਹਰ ਜ਼ਿਲੇ, ਹਰ ਪਿੰਡ, ਹਰ ਬਲਾਕ, ਹਰ ਸ਼ਹਿਰ, ਹਰ ਗਲੀ ਵਿੱਚ ਬਿੱਲ ਸਾੜੇਗੀ ਅਤੇ ਕੈਪਟਨ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਏਗੀ, ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ ਅਤੇ ਕੈਪਟਨ ਸਰਕਾਰ ਬਿਜਲੀ ਰਾਹੀਂ ਲੋਕਾਂ ਨੂੰ ਲੁਟ ਰਹੀ ਹੈ।
ਇਸ ਸਮੇਂ ਪਾਰਟੀ ਆਗੂ ਸ਼ਵਨਰਜੀਤ ਕੌਰ ਬਲਟਾਨਾ, ਮੈਡਮ ਸਵੀਟੀ ਸ਼ਰਮਾ , ਨਰਿੰਦਰ ਸਿੰਘ ਸ਼ੇਰਗਿੱਲ , ਹਰੀਸ਼ ਕੌਸ਼ਲ, ਕੁਲਜੀਤ ਰੰਧਾਵਾ, ਡਾਕਟਰ ਸੰਨੀ ਆਹਲੂਵਾਲੀਆ, ਹਰਜੀਤ ਬੰਟੀ, ਗੁਰਤੇਜ ਪੰਨੂ, ਗੁਰਿੰਦਰ ਸਿੰਘ ਕੈਂਰੋ, ਰਮੇਸ਼ ਸ਼ਰਮਾ, ਜਸਪਾਲ ਕਾਉਣੀ, ਮਨਦੀਪ ਮਟੌਰ, ਲਵਲੀ , ਅਜੀਤ ਕਾਂਸਲ ਆਦਿ ਸ਼ਾਮਲ ਹੋਏ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe