ਅੰਮ੍ਰਿਤਸਰ (ਏਜੰਸੀਆਂ) : ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇੇ ਦਿਹਾਤੀ ਪੁਲਿਸ ਮੁਖੀ ਧਰੁਵ ਦਹੀਆ ਨੇ ਤਰਸਿੱਕਾ ਵਿਚਲੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਥਾਣਾ ਤਰਸਿੱਕਾ ਦੀ ਖਸਤਾ ਇਮਾਰਤ ਨੂੰ ਵੇਖਦੇ ਹੋਏ ਪੁਲਿਸ ਵਿਭਾਗ ਵਲੋਂ ਗਰਾਮ ਪੰਚਾਇਤ ਤਰਸਿੱਕਾ ਦੇ ਸਹਿਯੋਗ ਨਾਲ ਨਵੀਂ ਇਮਾਰਤ ਬਣਾਈ ਗਈ। ਜ਼ਿਲ੍ਹਾ ਪੁਲਿਸ ਮੁਖੀ ਧਰੁਵ ਦਹਿਆ IPS ਵਲੋਂ ਕੀਤਾ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਅਫ਼ਸਰ ਸਾਹਿਬਾਨ ਅਤੇ ਵੱਖ ਵੱਖ ਥਾਣਿਆਂ ਦੇ SHO ਉਦਘਾਟਨ ਸਮਾਗਮ ਵਿਚ ਸ਼ਾਮਿਲ ਹੋਏ। SSPਅੰਮ੍ਰਿਤਸਰ ਦਿਹਾਤੀ ਵਲੋਂ ਸੰਬੋਧਨ ਕਰਦੇ ਹੋਏ ਇਸ ਥਾਣੇ ਨੂੰ ਬਣਾਉਣ ਵਿਚ ਸ਼ਿਵਰਾਜ ਸਿੰਘ ਤਰਸਿੱਕਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਤੇ ਗ੍ਰਾਮ ਪੰਚਾਇਤ ਤਰਸਿੱਕਾ, SHO ਗੁਰਵਿੰਦਰ ਸਿੰਘ ਤਰਸਿੱਕਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕੀਤੇ ਗਏ ਯਤਨਾਂ ਸਦਕਾ ਮੁਕੰਮਲ ਹੋਈ ਇਸ ਇਮਾਰਤ ਲਈ ਬਹੁਤ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਸਬਾ ਤਰਸਿੱਕਾ ਵਿਚ ਆਉਂਦੇ ਸਮੇਂ ਦੌਰਾਨ ਥਾਣਾ ਤਰਸਿੱਕਾ ਦੀ ਇਮਾਰਤ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਬਣਾਇਆ ਜਾਵੇਗਾ।