ਵਾਸ਼ਿੰਗਟਨ, (ਏਜੰਸੀਆਂ) : ਮੌਜੂਦਾ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਲਗਾਤਾਰ ਬਦਲ ਰਿਹਾ ਪੌਣ-ਪਾਣੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਪੌਣ-ਪਾਣੀ ਚਰਚਾ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਨੇ ਪਹਿਲੀ ਕੌਮਾਂਤਰੀ ਪੌਣ-ਪਾਣੀ ਚਰਚਾ ਲਈ ਦੁਨੀਆ ਦੇ 40 ਆਗੂਆਂ ਨੂੰ ਸੱਦਾ ਭੇਜਿਆ ਹੈ। ਇਹ ਸੰਮੇਲਨ 22 ਅਤੇ 23 ਅਪ੍ਰੈਲ ਨੂੰ ਵਾਈਟ ਹਾਊਸ ਵਿਚ ਹੋਵੇਗਾ। ਬਾਈਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਚਰਚਾ ਲਈ ਸੱਦਾ ਦਿੱਤਾ ਹੈ। ਵਾਈਟ ਹਾਊਸ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਿਕ, ਪੌਣ-ਪਾਣੀ ਸਿਖਰ ਸੰਮੇਲਨ 22 ਤੇ 23 ਅਪ੍ਰੈਲ ਨੂੰ ਹੈ।
ਫਿਲਹਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਪ੍ਰਸ਼ਾਸਨ ਆਪਣੀ ਪਹਿਲੀ ਪੌਣ-ਪਾਣੀ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਇਸ ਆਲਮੀ ਪੌਣ-ਪਾਣੀ ਚਰਚਾ ਵਿਚ ਬਾਈਡਨ ਪ੍ਰਸ਼ਾਸਨ ਨੇ ਪਹਿਲੀ ਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸੱਦਾ ਭੇਜਿਆ ਹੈ।