ਫੁਕੁਸ਼ਿਮਾ (ਏਜੰਸੀਆਂ) : ਜਾਪਾਨ ਦੇ ਫੁਕੁਸ਼ਿਮਾ ਸੂਬਾ ਤੋਂ ਇਸ ਸਾਲ ਹੋਣ ਵਾਲੇ ਟੋਕੀਉ ਉਲੰਪਿਕ ਦੀ ਮਸ਼ਾਲ ਰਿਲੇਅ ਦੀ ਸ਼ੁਰੂਆਤ ਹੋ ਗਈ। ਕੋਰੋਨਾ ਵਾਇਰਸ ਦੀ ਚਿੰਤਾ ’ਚ ਮਸ਼ਾਲ ਰਿਲੇਅ ਦਾ ਆਗਾਜ਼ ਹੋਇਆ ਹੈ। ਜਾਪਾਨ ’ਚ ਟੋਕੀਉ ਉਲੰਪਿਕ 2020 ਲਈ ਮਸ਼ਾਲ ਰਿਲੇਅ 121 ਦਿਨਾਂ ਤਕ ਚਲੇਗੀ। ਇਸ ਪ੍ਰੋਗਰਾਮ ਦਾ ਆਯੋਜਨ ਸਾਦਗੀ ਨਾਲ ਕੀਤਾ ਗਿਆ, ਜਿਸ ’ਚ ਫੁਕੁਸ਼ਿਮਾ ਦੇ ਨਿਵਾਸੀਆਂ ਦੇ ਗਰੁੱਪ ’ਚ ਅਪਣੀ ਪੇਸ਼ਕਾਰੀ ਦਿਤੀ।
ਉਲੰਪਿਕ ਮਸ਼ਾਲ ਰਿਲੇਅ ਸਮਾਗਮ ’ਚ ਕੋਰੋਨਾ ਦੇ ਬਚਾਅ ਕਾਰਨ ਅੱਜ ਜਨਤਾ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਦਿਤੀ ਗਈ ਸੀ। 2011 ਔਰਤਾਂ ਫ਼ੁੱਟਬਾਲ ਵਿਸ਼ਵ ਕੱਪ ਜੇਤੂ ਟੀਮ ਦੀ ਮੈਂਬਰ ਏਜੁਸਾ ਇਵਾਸ਼ਿਮਿਜੂ ਨੇ ਮਸ਼ਾਲ ਨੂੰ ਲਿਆ ਤੇ 14 ਹੋਰ ਟੀਮ ਦੇ ਮੈਂਬਰਾਂ ਭਾਵ ਕੋਚ ਨੋਰੀਉ ਸਾਸਾਕੀ ਨਾਲ ਜੇ ਵਿਲੇਜ਼ ਨੈਸ਼ਨਲ ਟ੍ਰੈਨਿੰਗ ਸੈਂਟਰ ਤੋਂ ਰਿਲੇਅ ਦੀ ਸ਼ੁਰੂਆਤ ਕੀਤੀ। ਉਲੰਪਿਕ ਮਸ਼ਾਲ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੱੁਝ ਪੇਸ਼ਕਾਰੀਆਂ ਵੀ ਦੇਖਣ ਨੂੰ ਮਿਲੀਆਂ।
ਟੋਕੀਓ 2020 ਆਯੋਜਨ ਕਮੇਟੀ ਦੀ ਪ੍ਰਧਾਨ ਸੇਈਕੋ ਹੋਸ਼ਿਮੋਤੋ ਨੇ ਕਿਹਾ ਹੈ ਪਿਛਲੇ ਸਾਲ ਜਦੋਂ ਪੂਰੀ ਦੁਨੀਆਂ ਮੁਸ਼ਕਲ ਸਮੇਂ ’ਚੋਂ ਲੰਘ ਰਹੀ ਸੀ ਅਜਿਹੇ ’ਚ ਉਲੰਪਿਕ ਜੋਤੀ ਸ਼ਾਂਤ ਤੋਂ ਹੀ ਸਹੀ ਪਰ ਮਜ਼ਬੂਤੀ ਨਾਲ ਜਲ ਰਹੀ ਸੀ। ਮਸ਼ਾਲ ਨਾਲ ਜਾਪਾਨੀ ਲੋਕਾਂ ਨੂੰ ਉਮੀਦ ਮਿਲੇਗੀ ਤੇ ਮੈਂ ਪੂਰੀ ਦੁਨੀਆਂ ’ਚ ਸ਼ਾਂਤੀ ਦੀ ਪ੍ਰਾਥਨਾ ਕਰਦੀ ਹਾਂ। ਉਲੰਪਿਕ ਮਸ਼ਾਲ ਜਾਪਾਨ ਦੇ ਸਾਰੇ 47 ਸੂਬਿਆਂ ’ਚ ਜਾਵੇਗੀ ਤੇ 23 ਜੁਲਾਈ ਨੂੰ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਗਮ ਤੋਂ ਪਹਿਲਾਂ ਅਪਣੀ ਯਾਤਰਾ ਖ਼ਤਮ ਕਰ ਲਵੇਗੀ।