ਨਵੀਂ ਦਿੱਲੀ : 67ਵੇਂ ਨੈਸ਼ਨਲ ਫ਼ਿਲਮ ਐਵਾਰਡ ਵਿਚ ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ 2’ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਹੋਣ ਦਾ ਸਨਮਾਨ ਮਿਲਿਆ ਹੈ। ਫ਼ਿਲਮ ‘ਰੱਬ ਦਾ ਰੇਡੀਓ’ 29 ਮਾਰਚ 2019 ਨੂੰ ਰਿਲੀਜ਼ ਹੋਈ ਸੀ। ‘ਵਿਹਲੀ ਜਨਤਾ ਰਿਕਾਰਡਸ’ ਤੇ ‘ਓਮ ਜੀ ਸਟਾਰ ਸਟੂਡੀਓਸ’ ਦੀ ਪੇਸ਼ਕਸ਼ ਇਹ ਫਿਲਮ ਜੱਸ ਗਰੇਵਾਲ ਨੇ ਲਿਖੀ ਹੈ ਜਦਕਿ ਸ਼ਰਨ ਆਰਟ ਨੇ ਨਿਰਦੇਸ਼ਿਤ ਕੀਤੀ ਹੈ। ਇਸ ਫਿਲਮ ਵਿਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਇਸ ਤੋਂ ਪਹਿਲਾਂ ਫਿਲਮ ‘ਹਰਜੀਤਾ’ ਨੂੰ ਇਹ ਸਨਮਾਨ ਮਿਲਿਆ ਸੀ। ਹੁਣ ਤਕ ਦੀ ਇਹ 21ਵੀਂ ਪੰਜਾਬੀ ਫਿਲਮ ਹੈ, ਜਿਸਨੂੰ ਨੈਸ਼ਨਲ ਐਵਾਰਡ ਹਾਸਲ ਹੋਇਆ ਹੈ। ਪਹਿਲੀ ਵਾਰ 1962 ’ਚ ਫਿਲਮ ‘ਚੌਧਰੀ ਕਰਨੈਲ ਸਿੰਘ’ ਨੂੰ ਇਹ ਮਾਣ ਮਿਲਿਆ ਸੀ।