ਮੋਹਾਲੀ : ਵਿਦਿਆਰਥੀ ਸ਼ਾਮ 6 ਵਜੇ ਤੋਂ ਬਾਅਦ ਵੈੱਬਸਾਈਟ 'ਤੇ ਨਤੀਜੇ ਚੈੱਕ ਕਰ ਸਕਣਗੇ। ਵਿਦਿਆਰਥੀ PS52 ਦੀ ਅਧਿਕਾਰਤ ਵੈੱਬਸਾਈਟ pseb.ac.in ਨਤੀਜਾ ਵੇਖ ਸਕਣਗੇ। ਇਸ ਤੋਂ ਇਲਾਵਾ indiaresults.com ਤੇ ਅਜਿਹੀਆਂ ਹੋਰ ਵੈੱਬਸਾਈਟਸ 'ਤੇ ਵੀ ਨਤੀਜਾ ਦੇਖਿਆ ਜਾ ਸਕੇਗਾ।
12ਵੀਂ ਰੈਗੂਲਰ ਕਰਨ ਵਾਲਿਆਂ ਦਾ ਨਤੀਜਾ 86.41 ਫ਼ੀ ਸਦੀ ਰਿਹਾ। ਪਾਸ ਫ਼ੀ ਸਦੀ ਓਪਨ 58.52 ਰਿਹਾ। ਪਾਸ ਫ਼ੀ ਸਦੀ ਕੁੜੀਆਂ 90.86 ਜਦਕਿ ਮੁੰਡਿਆਂ ਦਾ ਪਾਸ ਫ਼ੀਸਦੀ 82.83 ਹੈ। ਸ਼ਹਿਰਾ ਖੇਤਰ ਦੇ 85.73 ਫ਼ੀ ਸਦੀ ਬੱਚੇ ਪਾਸ ਅਤੇ ਪੇਂਡੂ ਖੇਤਰ ਦੇ 86.94 ਫ਼ੀ ਸਦੀ ਵਿਦਿਆਰਥੀ ਪਾਸ ਹੋਏ। ਐਫੀਲਿਏਟਿਡ ਅਤੇ ਆਦਰਸ਼ ਸਕੂਲਾਂ ਦਾ ਨਤੀਜਾ 85.35 ਫ਼ੀ ਸਦੀ ਰਿਹਾ। ਇਸੇ ਤਰ੍ਹਾਂ ਐਸੋਸੀਏਟਿਡ ਸਕੂਲਾਂ ਦਾ ਨਤੀਜਾ 83.69 ਫ਼ੀ ਸਦੀ ਜਦਕਿ ਸਰਕਾਰੀ ਸਕੂਲਾਂ ਦਾ ਪਾਸ ਫ਼ੀ ਸਦੀ 88.14 ਰਿਹਾ।