ਚੰਡੀਗੜ੍ਹ : ਵਿਧਾਨ ਸਭਾ ਦਾ ਘਿਰਾਉ ਕਰਨ ਜਾ ਰਹੇ ਅਕਾਲੀ ਦਲ ਦੇ ਕਾਰਕੁੰਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਵਾਛੜਾਂ ਕੀਤੀਆਂ। ਪੁਲਿਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਜਲ ਵਾਛੜਾਂ ਕਾਰਣ ਕਈ ਕਾਰਕੁੰਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਅਕਾਲੀ ਕਾਰਕੁੰਨ ਸੈਕਟਰ 25 ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਵਿਧਾਨ ਸਭਾ ਨੂੰ ਰਵਾਨਾ ਹੋਏ। ਚੰਡੀਗੜ੍ਹ ਪੁਲਿਸ ਵੱਲੋ ਅਕਾਲੀ ਕਾਰਕੁੰਨਾਂ ਨੂੰ ਰੋਕਣ ਬੈਰੀਕੇਡ ਵੀ ਲਾਏ ਹੋਏ ਸਨ। ਅਕਾਲੀ ਕਾਰਕੁੰਨਾਂ ਨੇ ਬੈਰੀਕੇਡ ਹਟਾ ਦਿੱਤੇ। ਇਸਤੋਂ ਬਾਅਦ ਹੀ ਚੰਡੀਗ੍ਹੜ ਪੁਲਿਸ ਨੇ ਜਲ ਵਾਛੜਾਂ ਦੀ ਮਦਦ ਲਈ।