Saturday, April 05, 2025
 

ਖੇਡਾਂ

ਖੇਡ ਮੰਤਰੀ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਵੁਸ਼ੂ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

February 26, 2021 08:18 PM
ਸਕੂਲਾਂ ਵਿਚ ਮਾਰਸਲ ਆਰਟ ਸਿਖਲਾਈ ਦੀ ਕੀਤੀ ਵਕਾਲਤ
ਐਸ ਏ ਐਸ ਨਗਰ (ਏਜੰਸੀਆਂ) : 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦੀ ਸ਼ੁਰੂਆਤ ਅੱਜ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਕੀਤੀ ਗਈ। ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾ ਰਹੀ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡਾਂ, ਯੂਵਕ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰੈਜੀਡੈਂਟ ਭੁਪਿੰਦਰ ਸਿੰਘ ਬਾਜਪਾ ਅਤੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੀ ਮੌਜੂਦ ਸਨ। 
ਜ਼ਿਕਰਯੋਗ ਹੈ ਕਿ ਪੰਜ ਦਿਨ ਚੱਲਣ ਵਾਲੇ ਇਨਾਂ ਮੁਕਾਬਲਿਆਂ ’ਚ 28 ਸੂਬਿਆਂ, ਕੇਂਦਰ ਸਾਸ਼ਿਤ ਪ੍ਰਦੇਸ਼ਾਂ, ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ, ਬੀ.ਐਸ.ਐਫ਼ ਅਤੇ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਦੀਆਂ 43 ਟੀਮਾਂ ਤੋਂ ਵੱਧ ਟੀਮਾਂ ਦੇ 1000 ਤੋਂ ਵੱਧ ਖਿਡਾਰੀ ਸ਼ਮੂਲੀਅਤ ਕਰਨਗੇ। ਸੀਨੀਅਰ ਰਾਸਟਰੀ ਵੁਸੂ ਚੈਂਪੀਅਨਸਪਿ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ, “ਚੀਨ ਵਿਚ ਪੈਦਾ ਹੋਈ ਵੁਸੂ ਦੀ ਖੇਡ ਥੋੜੇ ਸਮੇਂ ਵਿੱਚ ਹੀ ਭਾਰਤ ਵਿੱਚ ਪ੍ਰਸਿੱਧ ਹੋ ਗਈ ਹੈ। ਸਾਨੂੰ ਮਾਣ ਹੈ ਕਿ ਸਾਡੇ ਖਿਡਾਰੀਆਂ ਨੇ ਅੰਤਰਰਾਸਟਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ। ਉਨਾਂ ਕਿਹਾ ਕਿ ਵੁਸ਼ੂ ਨਾ ਸਿਰਫ਼ ਇੱਕ ਖੇਡ ਹੈ ਬਲਕਿ ਔਰਤਾਂ ਅਤੇ ਬੱਚਿਆਂ ਦੁਆਰਾ ਸਵੈ-ਰੱਖਿਆ ਦੇ ਸਾਧਨ ਵਜੋਂ ਵੀ ਲਾਹੇਮੰਦ ਸਿੱਧ ਹੋਵੇਗੀ। 
ਪਟਿਆਲਾ ਵਿਖੇ ਬਣਾਈ ਜਾਣ ਵਾਲੀ ਪੰਜਾਬ ਸਪੋਰਟਸ ਯੂਨੀਵਰਸਿਟੀ ਸਬੰਧੀ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ 500 ਕਰੋੜ ਰੁਪਏ ਦੇ ਕੁੱਲ ਬਜਟ ਵਿਚੋਂ ਸਾਲ 2020 ਵਿਚ ਅਕਾਦਮਿਕ, ਪ੍ਰਸਾਸਨ ਅਤੇ ਯੂਨੀਵਰਸਿਟੀ ਦੇ ਹੋਸਟਲ ਬਲਾਕ ਦੀ ਸਥਾਪਨਾ ਲਈ 25 ਕਰੋੜ ਰੁਪਏ ਦੀ ਸੁਰੂਆਤੀ ਰਾਸੀ ਜਾਰੀ ਕੀਤੀ ਗਈ। ਆਉਣ ਵਾਲੇ ਬਜਟ ਵਿੱਚ ਹੋਰ ਵੱਡੀ ਰਾਸੀ ਅਲਾਟ ਕੀਤੀ ਜਾਵੇਗੀ। 
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਵੇਂ ਵੁਸ਼ੂ ਖੇਡ ਚੀਨ ਵਿਚ ਸ਼ੁਰੂ ਹੋਈ ਪਰ ਪੂਨਮ ਖੱਤਰੀ ਅਤੇ ਪਰਵੀਨ ਕੁਮਾਰ ਵਰਗੇ ਖਿਡਾਰੀਆਂ ਨੇ 2019 ਵਿਚ ਵੁਸ਼ੂ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਆਪਣੀਆਂ ਪ੍ਰਾਪਤੀਆਂ ਨਾਲ ਭਾਰਤ ਦਾ ਨਾਮ ਵਿਸ਼ਵ ਪੱਧਰ ’ਤੇ ਉਚਾ ਕਰ ਵਿਖਾਇਆ। ਨੈਸਨਲ ਵੂਸੂ ਚੈਂਪੀਅਨਸਪਿ ਦੇ ਉਦਘਾਟਨੀ ਸਮਾਰੋਹ ਦੌਰਾਨ ਚੰਡੀਗੜ ਯੂਨੀਵਰਸਿਟੀ ਵੱਲੋਂ ਵੁਸੂ ਦੇ ਅੰਤਰਰਾਸ਼ਟਰੀ ਅਤੇ ਰਾਸਟਰੀ ਅਰਜੁਨ ਐਵਾਰਡੀ, ਦ੍ਰੋਣਾਚਾਰੀਆ ਐਵਾਰਡੀ ਖਿਡਾਰੀ ਪੂਜਾ ਕਾਦੀਆਂ, ਸੰਧਿਆ ਰਾਣੀ, ਬਿਮੋਲਜੀਤ ਸਿੰਘ ਅਤੇ ਕੁਲਦੀਪ ਹਾਂਡੂ ਨੂੰ ਸਨਮਾਨਿਤ ਕੀਤਾ ਗਿਆ।
 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

ਵਿਰਾਟ ਕੋਹਲੀ ਨਿਊਜ਼ੀਲੈਂਡ ਵਿਰੁੱਧ ਆਪਣਾ 300ਵਾਂ ਵਨਡੇ ਖੇਡਣਗੇ

ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ

 
 
 
 
Subscribe