ਕਰਾਚੀ : ਸੀਨੀਅਰ ਬੱਲੇਬਾਜ਼ ਸ਼ੋਇਬ ਮਲਿਕ ਨਿੱਜੀ ਕਾਰਨਾਂ ਕਰਕੇ 10 ਦਿਨ ਦੀ ਬ੍ਰੇਕ ਤੋਂ ਬਾਅਦ ਵੀਰਵਾਰ ਨੂੰ ਇੰਗਲੈਂਡ ਵਿਚ ਰਾਸ਼ਟਰੀ ਟੀਮ ਨਾਲ ਜੁੜੇਗਾ। ਪੀ. ਸੀ. ਬੀ. ਨੇ ਇਕ ਬਿਆਨ ਵਿਚ ਕਿਹਾ ਕਿ ਸ਼ੋਇਬ ਮਲਿਕ ਵੀਰਵਾਰ ਨੂੰ ਸਾਊਥੰਪਟਨ ਵਿਚ ਟੀਮ ਨਾਲ ਜੁੜੇਗਾ। ਇੰਗਲੈਂਡ ਖਿਲਾਫ 11 ਮਈ ਨੂੰ ਦੂਜੇ ਵਨ ਡੇ ਲਈ ਮੌਜੂਦ ਰਹੇਗਾ। ਮਲਿਕ ਨੂੰ 19 ਅਪ੍ਰੈਲ ਨੂੰ 10 ਦਿਨ ਦੀ ਛੁੱਟੀ ਦਿੱਤੀ ਗਈ ਸੀ ਪਰ ਬੋਰਡ ਨੇ ਇਸ ਦਾ ਕਾਰਣ ਨਹੀਂ ਦੱਸਿਆ। 37 ਸਾਲਾ ਸ਼ੋਇਬ ਪਾਕਿਸਤਾਨ ਦੀ 15 ਮੈਂਬਰੀ ਵਿਸ਼ਵ ਕੱਪ ਟੀਮ ਵਿਚ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਉਹ ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕ੍ਰਿਕਟ ਨੂੰ ਅਲਵਿਦਾ ਕਹੇਗਾ।