-ਸੈੱਲ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਹੀ ਸਲਾਹ ਦੇਣਾੂ-ਡਿਪਟੀ ਕਮਿਸ਼ਨਰ
ਬਠਿੰਡਾ (ਏਜੰਸੀਆਂ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ੀ ਪੜ੍ਹਾਈ (ਐੱਫ.ਐਸ) ਤੇ ਪਲੇਸਮੈਂਟ ਸੈੱਲ (ਪੀ.ਸੀ) ਸ਼ੁਰੂ ਕੀਤਾ ਗਿਆ ਹੈ। ਇਹ ਸੈੱਲ ਵਿਦੇਸ਼ਾਂ ’ਚ ਪੜ੍ਹਾਈ ਤੇ ਵਿਦੇਸ਼ਾਂ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਸਲਾਹ ਮਸ਼ਵਰਾ ਮੁਹੱਈਆ ਕਰਵਾਏਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ, ਸ਼੍ਰੀ ਰਮੇਸ਼ ਚੰਦਰ ਖੁੱਲਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦੇਸ਼ੀ ਪੜ੍ਹਾਈ (ਐੱਫ.ਐਸ) ਤੇ ਪਲੇਸਮੈਂਟ ਸੈੱਲ (ਪੀ.ਸੀ) ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਹੈ ਤਾਂ ਜੋ ਨੌਜਵਾਨਾਂ ਦੀ ਏਜੰਟਾਂ ਹੱਥੋਂ ਲੁੱਟ-ਖਸੁੱਟ ਨਾ ਹੋਵੇ। ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਦੱਸਿਆ ਕਿ 1 ਮਾਰਚ 2021 ਤੋਂ 31 ਮਾਰਚ 2021 ਤੱਕ ਕਾਊਸਂਲਿੰਗ ਦਾ ਪਹਿਲਾ ਰਾਊਂਡ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਦੇਸ਼ੀ ਕਾਊਸਂਲਿੰਗ ਲਈ ਰਜਿਸਟਰੇਸ਼ਨ ਕਰਨ ਲਈ ਲਿੰਕ ਬਣਾਇਆ ਗਿਆ ਹੈ। ਵਿਦੇਸ਼ ਸਟੱਡੀ ਕਾਊਂਸਲਿੰਗ ਦੇ ਚਾਹਵਾਨ ਨੌਜਵਾਨ https://tinyurl.com/foreignstudybti ਅਤੇ ਵਿਦੇਸ਼ਾਂ ’ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨ https://tinyurl.com/foreignplacementbti ਲਿੰਕ ’ਤੇ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ। ਉਨ੍ਹਾਂ ਚਾਹਵਾਨ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਸਿਵਲ ਲਾਈਨਜ਼ ਨੇੜੇ ਚਿਲਡਰਨ ਪਾਰਕ ਬਠਿੰਡਾ ਤੋਂ ਇਲਾਵਾ ਹੈਲਪਲਾਈਨ ਨੰਬਰ 77196-81908 ’ਤੇ ਜਾਂ ਈਮੇਲ ghargharro੍ਰgar.bti0gmail.com ਤੇ ਵੀ ਸੰਪਰਕ ਕਰ ਸਕਦੇ ਹਨ।