Saturday, November 23, 2024
 

ਮਨੋਰੰਜਨ

ਕਿਉਂ ਮਨਾਇਆ ਜਾਂਦਾ ਹੈ 'ਵੈਲੇਂਟਾਈਨ ਡੇਅ', ਜਾਣੋ

February 14, 2021 11:34 AM

ਅੱਜ 14 ਫਰਵਰੀ ਹੈ। ਅੱਜ ਦਾ ਦਿਨ ਪੂਰੀ ਦੁਨੀਆ ਵਿਚ ਵੈਲੈਂਟਾਈਨ ਡੇਅ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਪ੍ਰੇਮੀ ਜੋੜੇ ਵੈਲੇਂਟਾਈਨ ਡੇਅ ਦਾ ਪੂਰਾ ਸਾਲ ਇੰਤਜ਼ਾਰ ਕਰਦੇ ਹਨ।ਜਦੋਂ ਇਹ ਦਿਨ ਆਉਂਦਾ ਹੈ ਤਾਂ ਲੋਕ ਇਸ ਨੂੰ ਖਾਸ ਅੰਦਾਜ਼ ਵਿਚ ਆਪਣੇ ਸਪੈਸ਼ਲ ਸਾਥੀ ਨਾਲ ਮਨਾਉਂਦੇ ਹਨ।ਇਸ ਦਿਨ ਕੁਝ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦੇ ਹਨ ਤਾਂ ਕੁਝ ਆਪਣੇ ਪਾਰਟਨਰ ਨਾਲ ਪੂਰਾ ਦਿਨ ਖਾਸ ਅੰਦਾਜ਼ ਵਿਚ ਬਿਤਾਉਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਆਖਿਰ 14 ਫਰਵਰੀ ਨੂੰ ਹੀ ਕਿਉਂ ਵੈਲੇਂਟਾਇਨ ਡੇਅ ਮਨਾਇਆ ਜਾਂਦਾ ਹੈ।

ਸੰਤ ਵੈਲੇਂਟਾਈਨ ਨੇ ਪਿਆਰ ਲਈ ਦਿੱਤਾ ਬਲੀਦਾਨ
ਇਸ ਦਿਨ ਨੂੰ ਅਜਿਹੇ ਰੂਪ ਵਿਚ ਮਨਾਉਣ ਦੀ ਵੀ ਆਪਣੀ ਇਕ ਕਹਾਣੀ ਹੈ। ਕਹਿੰਦੇ ਹਨ ਕਿ ਤੀਜੀ ਸਦੀ ਵਿਚ ਰੋਮ ਦੇ ਇਕ ਜ਼ਾਲਮ ਰਾਜਾ ਕਲਾਡਿਅਸ ਦੂਜੇ ਨੇ ਪਿਆਰ ਕਰਨ ਵਾਲਿਆਂ 'ਤੇ ਜ਼ੁਲਮ ਕੀਤੇ। ਰਾਜਾ ਨੂੰ ਲੱਗਦਾ ਸੀ ਕਿ ਪਿਆਰ ਅਤੇ ਵਿਆਹ ਨਾਲ ਪੁਰਸ਼ਾਂ ਦੀ ਬੁੱਧੀ ਅਤੇ ਸ਼ਕਤੀ ਦੋਹਾਂ ਦਾ ਨਾਸ਼ ਹੁੰਦਾ ਹੈ। ਇਸੇ ਕਾਰਨ ਉਸ ਦੇ ਰਾਜ ਵਿਚ ਸੈਨਿਕ ਅਤੇ ਅਧਿਕਾਰੀ ਵਿਆਹ ਨਹੀਂ ਕਰਵਾ ਸਕਦੇ ਸਨ ਪਰ ਪਾਦਰੀ ਵੈਲੇਂਟਾਈਨ ਨੇ ਰਾਜਾ ਦੇ ਆਦੇਸ਼ਾਂ ਦੀ ਉਲੰਘਣਾ ਕਰ ਕੇ ਪਿਆਰ ਦਾ ਸੰਦੇਸ਼ ਦਿੱਤਾ। ਉਸ ਨੇ ਕਈ ਅਧਿਕਾਰੀਆਂ ਅਤੇ ਸੈਨਿਕਾਂ ਦਾ ਵਿਆਹ ਕਰਾਇਆ।

ਇਸ ਗੱਲ ਤੋਂ ਨਾਰਾਜ਼ ਰਾਜਾ ਪਾਦਰੀ ਸੰਤ ਦੇ ਖ਼ਿਲਾਫ਼ ਹੋ ਗਿਆ ਅਤੇ ਉਸ ਨੇ ਉਹਨਾਂ ਨੂੰ ਜੇਲ੍ਹ ਵਿਚ ਭੇਜ ਦਿੱਤਾ। 14 ਫਰਵਰੀ 270 ਨੂੰ ਉਹਨਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਪਿਆਰ ਲਈ ਬਲੀਦਾਨ ਦੇਣ ਵਾਲੇ ਇਸ ਸੰਤ ਦੀ ਯਾਦ ਵਿਚ ਹਰੇਕ ਸਾਲ 14 ਫਰਵਰੀ ਨੂੰ ਵੈਲੇਂਟਾਈਨ ਡੇਅ ਮਨਾਉਣ ਦਾ ਚਲਨ ਸ਼ੁਰੂ ਹੋਇਆ। ਕਿਹਾ ਜਾਂਦਾ ਹੈ ਕਿ ਸੰਤ ਵੈਲੇਂਟਾਈਨ ਨੇ ਆਪਣੀ ਮੌਤ ਦੇ ਸਮੇਂ ਜੇਲ੍ਹਰ ਦੀ ਨੇਤਰਹੀਣ ਧੀ ਜੈਕੋਬਸ ਨੂੰ ਆਪਣੀਆਂ ਅੱਖਾਂ ਦਾਨ ਕੀਤੀਆਂ। ਸੰਤ ਨੇ ਜੈਕੋਬਸ ਨੂੰ ਇਕ ਪੱਤਰ ਵੀ ਲਿਖਿਆ, ਜਿਸ ਦੇ ਅਖੀਰ ਵਿਚ ਉਹਨਾਂ ਨੇ ਲਿਖਿਆ, ''ਤੁਹਾਡਾ ਵੈਲੇਂਟਾਈਨ'। ਇਹ ਸੀ ਪਿਆਰ ਲਈ ਬਲੀਦਾਨ ਹੋਣ ਵਾਲੇ ਵੈਲੇਂਟਾਈਨ ਦੀ ਕਹਾਣੀ।

 

Have something to say? Post your comment

Subscribe