Friday, November 22, 2024
 

ਸਿਆਸੀ

‘ਮੈਂ ਅੰਨਦਾਤਾ ਦੇ ਨਾਲ ਸੀ, ਹਾਂ ਅਤੇ ਰਹਾਂਗਾ’ : ਰਾਹੁਲ ਗਾਂਧੀ

February 13, 2021 03:59 PM

ਦੇਸ਼ ਦੇ ਵਧੀਆ ਭਵਿੱਖ ਲਈ ਸ਼ਾਂਤਮਈ ਸੰਘਰਸ਼ ਕਰ ਰਿਹਾ ਅੰਨਦਾਤਾ- ਰਾਹੁਲ ਗਾਂਧੀ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸੰਘਰਸ਼ ਦੌਰਾਨ ਕਾਂਗਰਸ ਲਗਾਤਾਰ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲੇ ਬੋਲ ਰਹੀ ਹੈ। ਇਸ ਦੇ ਚਲਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਦਿਨ ਨਾ ਸੱਚੇ ਹਨ ਤੇ ਨਾ ਅੱਛੇ ਹਨ।

ਰਾਹੁਲ ਗਾਂਧੀ ਨੇ ਅਪਣੀ ਵੀਡੀਓ ਸਾਂਝੀ ਕਰਦਿਆਂ ਲ਼ਿਖਿਆ, ‘ਦੇਸ਼ ਦੇ ਬਿਹਤਰ ਭਵਿੱਖ ਲਈ ਸਾਡਾ ਅੰਨਦਾਤਾ ਸ਼ਾਂਤਮਈ ਸੰਘਰਸ਼ ਕਰ ਰਿਹਾ ਹੈ। ਮੈਂ ਉਹਨਾਂ ਦੇ ਨਾਲ ਸੀ, ਹਾਂ ਅਤੇ ਰਹਾਂਗਾ।

ਇਸ ਤੋਂ ਪਹਿਲਾਂ ਬੀਤੇ ਦਿਨ ਰਾਜਸਥਾਨ ਵਿਚ ਗੰਗਾਨਗਰ ਜ਼ਿਲ੍ਹੇ ਦੇ ਪਦਮਪੁਰ ਕਸਬੇ ਵਿਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਦੀ ਨਿੰਦਾ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਸਾਹਮਣੇ ਅੰਗਰੇਜ਼ ਨਹੀਂ ਟਿਕ ਸਕੇ ਤਾਂ ਮੋਦੀ ਕੌਣ ਹੈ।

ਕਿਸਾਨ ਅੰਦੋਲਨ ਨੂੰ ਪੂਰੇ ਦੇਸ਼ ਦਾ ਅੰਦੋਲਨ ਦਸਦਿਆਂ ਉਹਨਾਂ ਕਿਹਾ ਕਿ ਇਸ ਦਾ ਦਾਇਰਾ ਅਜੇ ਹੋਰ ਵਧੇਗਾ। ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਕਾਨੂੰਨ ਵਾਪਸ ਲੈਣ ਦੀ ਮੰਗ ਨਹੀਂ ਮੰਨਣ ਵਲ ਇਸ਼ਾਰਾ ਕਰਦੇ ਹੋਏ ਗਾਂਧੀ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ। ਇਹ ਅੰਦੋਲਨ ਫੈਲ ਜਾਵੇਗਾ। ਇਹ ਅੰਦੋਲਨ ਕਿਸਾਨਾਂ ਰਾਹੀਂ ਸ਼ਹਿਰਾਂ ਤਕ ਫੈਲੇਗਾ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਕਤ ਨੂੰ ਨਹੀਂ ਸਮਝਦੇ ਹਨ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe