ਮੁਹਾਲੀ ਦੇ ਵਿਕਾਸ ਲਈ ਕੁਲਵੰਤ ਸਿੰਘ ਅਤੇ ਅਜ਼ਾਦ ਗਰੁੱਪ ਦਾ ਜਿੱਤਣਾ ਜ਼ਰੂਰੀ: ਐਡਵੋਕੇਟ ਪਰਵਿੰਦਰ ਸਿੰਘ
ਐਸ.ਏ.ਐਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਰਡ ਨੰਬਰ 42 (ਸੈਕਟਰ 71) ਤੋਂ ਚੋਣ ਲੜ ਰਹੇ ਅਜ਼ਾਦ ਗਰੁੱਪ ਦੇ ਮੁਖੀ ਤੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਵਾਰਡ 42 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਐਡਵੋਕੇਟ ਪਰਵਿੰਦਰ ਸਿੰਘ ਵੱਲੋਂ ਸ. ਕੁਲਵੰਤ ਸਿੰਘ ਹੱਕ ਵਿੱਚ ਚੋਣ ਨਾ ਲੜ੍ਹਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸ. ਕੁਲਵੰਤ ਸਿੰਘ ਵੱਲੋਂ ਐਡਵੋਕੇਟ ਪਰਵਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ. ਕੁਲਵੰਤ ਸਿੰਘ ਨੇ ਐਡਵੋਕੇਟ ਪਰਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿੱਤਣ ਉਪਰੰਤ ਵਾਰਡ ਨੰਬਰ 42 ਦੇ ਵਿਕਾਸ ਲਈ ਐਡਵੋਕੇਟ ਪਰਵਿੰਦਰ ਸਿੰਘ ਦੀ ਸਲਾਹ ਅਤੇ ਸੇਵਾਵਾਂ ਜ਼ਰੂਰ ਲੈਣਗੇ।
ਇਸ ਦੌਰਾਨ ਵਾਰਡ ਨੰਬਰ 42 ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪਰਵਿੰਦਰ ਸਿੰਘ ਨੇ ਕਿਹਾ ਉਹਨਾਂ ਨੇ ਸ. ਕੁਲਵੰਤ ਸਿੰਘ ਵੱਲੋਂ ਐਸ.ਏ.ਐਸ ਨਗਰ, ਮੁਹਾਲੀ ਵਿੱਚ ਕੀਤੇ ਵਿਕਾਸ ਨੂੰ ਦੇਖਦਿਆਂ ਚੋਣ ਨਾ ਲੜ੍ਹਨ ਦਾ ਫੈਸਲਾ ਕੀਤਾ ਹੈ, ਕਿਉਂਕਿ ਮੁਹਾਲੀ ਦੇ ਵਿਕਾਸ ਲਈ ਸ. ਕੁਲਵੰਤ ਸਿੰਘ ਦਾ ਜਿੱਤਣਾ ਅਤੇ ਮੇਅਰ ਬਣਨਾ ਬਹੁਤ ਜ਼ਰੂਰੀ ਹੈ। ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ 14 ਫ਼ਰਵਰੀ ਵਾਲੇ ਦਿਨ ਸ. ਕੁਲਵੰਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਵਾਰਡ ਨੰਬਰ 42 ਸਮੇਤ ਸਮੁੱਚੇ ਮੁਹਾਲੀ ਅੰਦਰ ਪਿਛਲੇ ਪੰਜ ਸਾਲਾਂ ਦੀ ਤਰਜ਼ 'ਤੇ ਬਾਕੀ ਰਹਿੰਦੇ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਸਕਣ। ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਦਾ ਹਰ ਵਿਅਕਤੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੈ ਕਿ ਸ. ਕੁਲਵੰਤ ਸਿੰਘ ਹੁਰਾਂ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਬਿਨਾਂ ਕਿਸੇ ਪੱਖ-ਪਾਤ ਤੋਂ ਮੁਹਾਲੀ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਹੈ।