Thursday, November 21, 2024
 

ਮਨੋਰੰਜਨ

ਸੋਨੂੰ ਸੂਦ ਨੇ ਬਾਲੀਵੁੱਡ ਸਿਤਾਰਿਆਂ ਅਤੇ ਸਰਕਾਰ ’ਤੇ ਕੱਸਿਆ ਤੰਜ, ਕੀਤਾ ਇਹ ਟਵੀਟ 📝

February 05, 2021 05:09 PM

ਮੁੰਬਈ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਨਵੰਬਰ 2020 ਦੇ ਆਖਿਰੀ ਹਫ਼ਤੇ ਤੋਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦ ’ਤੇ ਬੈਠੇ ਹਨ। ਜਿਥੇ ਪਹਿਲਾਂ ਇਨ੍ਹਾਂ ਕਿਸਾਨਾਂ ਨੂੰ ਆਮ ਲੋਕਾਂ ਅਤੇ ਕੁਝ ਸਿਤਾਰਿਆਂ ਦਾ ਸਾਥ ਮਿਲ ਰਿਹਾ ਸੀ। ਉੱਧਰ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਹਾਲੀਵੁੱਡ ਨੇ ਵੀ ਆਵਾਜ਼ ਉਠਾਈ ਹੈ। ਹਾਲੀਵੁੱਡ ਸਿਤਾਰਿਆਂ ਵੱਲੋਂ ਕਿਸਾਨਾਂ ਨੂੰ ਮਿਲ ਰਹੇ ਸਮਰਥਨ ਤੋਂ ਬਾਅਦ ਬਾਲੀਵੁੱਡ ਦੇ ਵੀ ਤਮਾਮ ਸਿਤਾਰੇ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰ ਰਹੇ ਹਨ।
ਕੁਝ ਸਿਤਾਰੇ ਜਿਥੇ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹਨ ਤਾਂ ਉੱਧਰ ਕੁਝ ਸਰਕਾਰ ਦੇ ਪੱਖ ’ਚ ਖੜ੍ਹੇ ਹਨ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ’ਤੇ ਵੀ ਲੜਾਈ ਛਿੜ ਗਈ ਹੈ।
ਸੋਨੂੰ ਸੂਦ ਦੇ ਇਸ ਟਵੀਟ ਤੋਂ ਬਾਅਦ ਲੋਕ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ‘ਭਾਈ ਖੁੱਲ੍ਹ ਕੇ ਬੋਲਿਆ ਕਰੋ, ਤੁਹਾਨੂੰ ਡਰ ਕਿਸ ਦਾ’? ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ‘ਖੁੱਲ੍ਹ ਦੇ ਬੋਲੋ ਸਰ... ਡੁਅਲ ਟੋਨ ਤੁਹਾਡੇ ਮੂੰਹ ਤੋਂ ਚੰਗੀ ਨਹੀਂ ਲੱਗਦੀ...ਕਿਉਂਕਿ ਸਹੀ ਤਾਂ ਸਹੀ ਹੈ ਅਤੇ ਗਲਤ ਤਾਂ ਗਲਤ ਹੈ, ਤੁਸੀਂ ਹਮੇਸ਼ਾ ਇਹ ਗੱਲ ਕਹੀ ਹੈ’।
ਦੱਸ ਦੇਈਏ ਕਿ ਕਿਸਾਨ ਅੰਦੋਲਨ ਦੇ ਸਮਰਥਨ ’ਚ ਰਿਹਾਨਾ, ਮੀਆ ਖਲੀਫਾ ਸਮੇਤ ਕਈ ਹਾਲੀਵੁੱਡ ਸਿਤਾਰਿਆਂ ਨੇ ਕੁਮੈਂਟ ਕੀਤੇ ਸਨ ਜਿਸ ਤੋਂ ਬਾਅਦ ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੁਮੈਂਟਸ ਕਰਨ ਲੱਗੇ। ਇਨ੍ਹਾਂ ’ਚੋਂ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਕੰਗਨਾ ਰਣੌਤ, ਅਜੇ ਦੇਵਗਨ, ਸਵਰਾ ਭਾਸਕਰ, ਤਾਪਸੀ ਪਨੂੰ ਸਮੇਤ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹਨ।

 

Have something to say? Post your comment

Subscribe