Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਪ੍ਰਿੰਸੀਪਲ ਵਲੋਂ 7ਵੀਂ ਜਮਾਤ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ, ਇਨਸਾਫ਼ ਲਈ ਵੀਡੀਓ ਹੋਈ ਵਾਇਰਲ

May 06, 2019 06:17 PM

ਹੁਸ਼ਿਆਰਪੁਰ : ਬੀਤੇ ਦਿਨੀ ਇਕ ਸਕੂਲ ਵਿਚ ਪੜ੍ਹਦੀ ਮਾਸੂਮ ਬੱਚੀ ਨਾਲ ਪ੍ਰਿੰਸੀਪਲ ਵਲੋਂ ਕੀਤੀਆਂ ਅਸ਼ਲੀਲ ਹਰਕਤਾਂ ਦਾ ਮਾਮਲਾ ਅੱਜ ਗਰਮਾ ਗਿਆ ਹੈ। ਇਸ ਮਾਮਲੇ ਵਿਚ ਇਨਸਾਫ਼ ਨਾ ਮਿਲਣ ਵਿਰੁਧ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅੱਜ ਪੀੜਤ ਬੱਚੀ ਦੇ ਪਰਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਮੁਲਜ਼ਮ ਪ੍ਰਿੰਸੀਪਲ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਹੋਰ ਦੋਸ਼ ਲਾਇਆ ਕਿ ਸਕੂਲ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰੀਕਾਰਡਿੰਗ ਵੀ ਡਲੀਟ ਕਰ ਦਿਤੀ ਜਿਸ ਤੋਂ ਸੱਭ ਕੁੱਝ ਸਾਬਤ ਹੋ ਜਾਣਾ ਸੀ।

ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੀ ਝਲਕ

   ਇਥੇ ਦਸਣਾ ਬਣਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਇਸ ਕਰਕੇ ਭੇਜਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਸੁਰਖਿਆ ਦੀ ਜਿੰਮੇਵਾਰੀ ਸਕੂਲ ਅਧਿਆਪਕਾਂ ਦੀ ਬਣਦੀ ਹੈ ਪਰ ਜਦੋਂ ਅਧਿਆਪਕ ਹੀ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਲਗ ਪੈਣ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਿਖਿਆ ਲਈ ਕਿੱਥੇ ਭੇਜਣਗੇ।  
ਲੋਕਾਂ ਦਾ ਇਕੱਠ

   ਇਹ ਮਾਮਲਾ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦਾ ਹੈ ਜਿਥੇ ਮਾਹਿਲਪੁਰ ਦੇ ਸਿਖ ਵਿਦਿਅਕ ਕੌਂਸਲ ਅਧੀਨ ਚਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੇ ਪ੍ਰਿੰਸੀਪਲ ਵਲੋਂ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਸਕੂਲ 'ਚ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਮਾਹਿਲਪੁਰ ਦੇ ਵਾਰਡ ਨੰਬਰ-3 ਦੀ ਪੀੜਤ ਦੀ ਸਕੀ ਔਰਤ, ਪੁਨੀਤ ਭਰਮਾ ਫੁਫੜ, ਸੰਦੀਪ ਕੁਮਾਰ ਪਰਵਾਰਕ ਮੈਬਰਾਂ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ 7ਵੀਂ ਜਮਾਤ 'ਚ ਸੰਤ ਬਾਬਾ ਹਰੀ ਸਿੰਘ ਸਕੂਲ 'ਚ ਪੜ੍ਹਦੀ ਹੈ। ਪਿਛਲੇ ਦਿਨੀਂ ਜਦੋਂ ਉਨ੍ਹਾਂ ਦੀ ਪੁੱਤਰੀ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਆਈ ਤਾਂ ਉਹ ਅਪਣਾ ਬਸਤਾ ਰੱਖ ਕੇ ਚੁਬਾਰੇ ਚਲੀ ਗਈ ਅਤੇ ਰੋਣ ਲਗੀ। ਜਦੋਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਰੋਂਦੇ ਹੋਏ ਦਸਿਆ ਕਿ ਪ੍ਰਿੰਸੀਪਲ ਜੀਨ ਸੀ. ਕੁਰੀਅਨ ਨੇ ਉਸ ਨੂੰ ਬੁਲਾ ਕੇ ਕੁਝ ਦਫਤਰੀ ਫਾਈਲਾਂ ਸਕੂਲ ਦੀ ਇਮਾਰਤ ਦੂਜੀ ਮੰਜ਼ਿਲ 'ਤੇ ਰਿਕਾਰਡ ਰੂਮ 'ਚ ਰੱਖਣ ਲਈ ਕਿਹਾ।
  ਉਨ੍ਹਾਂ ਦਸਿਆ ਕਿ ਜਦੋਂ ਲੜਕੀ ਜਦੋਂ ਫਾਈਲਾਂ ਰੱਖਣ ਲਈ ਉਪਰ ਚੱਲੀ ਗਈ ਤਾਂ ਪ੍ਰਿੰਸੀਪਲ ਆਪ ਵੀ ਪਿੱਛੇ ਚਲਾ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਤੋਂ ਬਾਅਦ ਉਸ ਨੇ ਘਰ ਜਾ ਕੇ ਕੁਝ ਵੀ ਨਾ ਦੱਸਣ ਲਈ ਕਿਹਾ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਉਦੋਂ ਤੋਂ ਹੀ ਉਨ੍ਹਾਂ ਦੀ ਲੜਕੀ ਸਦਮੇ ਦੇ 'ਚ ਹੈ। ਉਕਤ ਪਰਿਵਾਰ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਜਦੋਂ ਪ੍ਰਿੰਸੀਪਲ ਨੂੰ ਕੀਤੀ ਤਾਂ ਉਹ ਫੋਨ 'ਤੇ ਮੁਆਫੀ ਮੰਗਣ ਲਗ ਪਿਆ। ਬਾਅਦ 'ਚ ਉਸ ਦੀ ਪਤਨੀ ਨੇ ਵੀ ਆਪਣੇ ਪਤੀ ਦੀ ਹਰਕਤ 'ਤੇ ਗਲਤੀ ਮੰਨੀ।
  ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪ੍ਰਬੰਧਕ ਕਮੇਟੀ ਨੂੰ ਦਿਤੀ, ਉਨ੍ਹਾਂ ਨੇ ਪ੍ਰਿੰਸੀਪਲ ਨੂੰ ਅਹੁਦੇ ਤੋਂ ਬਰਖਾਸਤ ਕਰ ਦਿਤਾ ਹੈ। ਇਸ ਸਬੰਧ 'ਚ ਸੁਭਾਸ਼ ਬਾਠ ਐੱਸ.ਐੱਚ.ਓ. ਮਾਹਿਲਪੁਰ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਕ ਪਾਸੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਪਰ ਜਦੋਂ ਗੁਰੂ ਆਪਣੀ ਮਰਿਆਦਾ ਨੂੰ ਭੁੱਲ ਜਾਵੇ ਤਾਂ ਬੱਚਿਆਂ ਦਾ ਭਵਿੱਖ ਖਤਰੇ 'ਚ ਹੈ ਜਰੂਰਤ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਅਧਿਆਪਕਾਂ ਦੇ ਉੱਪਰ ਸਖਤੀ ਨਾਲ ਕਾਰਵਾਈ ਕਰਨ ਦੀ ਤਾਂਕਿ ਅਜਿਹੇ ਅਧਿਆਪਕਾਂ ਦੇ ਲਈ ਇਕ ਮਿਸਾਲ ਕਾਇਮ ਕੀਤੀ ਜਾਵੇ। 

 

Have something to say? Post your comment

Subscribe