ਕਾਰਡਿਫ : ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਇਕਲੌਤਾ ਟੀ-20 ਮੈਚ ਕਾਰਡਿਫ 'ਚ ਖੇਡਿਆ ਗਿਆ। ਜਿਸ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਇੰਗਲੈਂਡ ਨੂੰ 173 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਇੰਗਲੈਂਡ ਨੇ ਟੀ-20 ਸੀਰੀਜ਼ 1-0 ਨਾਲ ਆਪਣੇ ਨਾਂ ਕਰ ਲਈ।
ਇੰਗਲੈਂਡ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਇਓਨ ਮੋਰਗਨ ਨੇ ਜੇਤੂ 57 ਦੌੜਾਂ ਦਾ ਯੋਗਦਾਨ ਦਿੱਤਾ ਤੇ ਜੋ ਰੂਟ ਨੇ 47 ਦੌੜਾਂ ਬਣਾਈਆਂ। ਹੁਣ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜਿਸਦਾ ਪਹਿਲਾ ਮੈਚ 8 ਮਈ, ਦੂਜਾ ਮੈਚ 11 ਮਈ, ਤੀਸਰਾ ਮੈਚ 14 ਮਈ, ਚੌਥਾ ਮੈਚ 17 ਮਈ ਤੇ ਪੰਜਵਾਂ ਮੈਚ 19 ਮਈ ਨੂੰ ਖੇਡਿਆ ਜਾਣਾ ਹੈ।