Saturday, November 23, 2024
 

ਪੰਜਾਬ

ਧੀਆਂ ਸਾਡਾ ਮਾਣ ਹਨ ਅਤੇ ਧੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਦਾ ਹਰ ਮੌਕਾ ਦਿੱਤਾ ਜਾਵੇ - ਡਿਪਟੀ ਕਮਿਸ਼ਨਰ

January 27, 2021 06:26 PM

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚਾਵਾਂ ਨਾਲ ਬਾਲੜੀ ਦਿਵਸ ਮਨਾਇਆ ਗਿਆ
ਸੰਗਰੂਰ : ਧੀਆਂ ਸਾਡਾ ਮਾਣ ਹਨ ਅਤੇ ਧੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਦਾ ਹਰ ਮੌਕਾ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਾਲੜੀ ਦਿਵਸ ਮਨਾਉਂਦਿਆਂ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਧੀ ਕੁਦਰਤ ਦੀ ਸਭ ਤੋਂ ਅਨਮੋਲ ਦਾਤ ਹੈ ਅਤੇ ਉਹ ਮਾਪੇ ਬਹੁਤ ਭਾਗਾਂ ਵਾਲੇ ਹਨ ਜਿਨ੍ਹਾਂ ਦੀਆਂ ਧੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜ਼ਮਾਨਾ ਬਦਲ ਚੁੱਕਾ ਹੈ ਅਤੇ ਧੀਆਂ ਪ੍ਰਤੀ ਸਮਾਜ ਦੀ ਸੋਚ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਧੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਉੱਪਰ ਆਪਣਾ ਖਾਸ ਥਾਂ ਬਣਾਇਆ ਹੈ ਅਤੇ ਧੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਲੜਕਿਆਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਮਾਜ ਦੀਆਂ ਉਨਾਂ ਕਾਮਯਾਬ ਲੜਕੀਆਂ ਜੋੋ ਹੋੋਰਨਾਂ ਲਈ ਪ੍ਰੇਰਨਾ ਸਰੋੋਤ ਹਨ ਲਈ ਵਿਸ਼ੇਸ਼ ਆਦਰਸ਼ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋੋਂ ਇਲਾਵਾ ਲੜਕੀਆਂ ਲਈ ਵਿਸ਼ੇਸ਼ ਡਰਾਈਵਿੰਗ ਸਿਖਲਾਈ ਅਤੇ ਵਿਸ਼ੇਸ਼ ਸਵੈ ਰੱਖਿਆ ਸਿਖਲਾਈ ਦਾ ਵੀ ਐਲਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਲੜਕੀਆਂ ਦੀ ਆਨਲਾਈਨ ਪੜਾਈ ਲਈ 12 ਵੀਂ ਜਮਾਤ ਦੀਆਂ ਲੜਕੀਆਂ ਨੂੰ ਸਮਾਰਟ ਮੋੋਬਾਇਲ ਮੁਹੱਈਆ ਕਰਵਾਏ ਗਏ ਹਨ ਜਦੋੋਂ ਕਿ ਸਰਕਾਰੀ ਨੌੌਕਰੀਆਂ ਵਿੱਚ ਔੌਰਤਾਂ ਲਈ 33 ਪ੍ਰਤੀਸ਼ਤ ਰਾਂਖਵਾਂਕਰਨ, ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਔੌਰਤਾਂ ਲਈ 50 ਪ੍ਰਤੀਸ਼ਤ ਰਾਂਖਵਾਂਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਉਸਾਰੀ ਕਾਮਿਆਂ ਦੀਆਂ ਲੜਕੀਆਂ ਵਿੱਚ ਸ਼ਗਨ ਸਕੀਮ 31 ਹਜ਼ਾਰ ਤੋੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਸਮੇਤ ਹੋੋਰ ਭਲਾਈ ਯੋੋਜਨਾਵਾਂ ਚਲਾਈਆਂ ਜਾ ਰਹੀਆਂ ਹਨ।
ਬਾਲੜੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਵੱਲੋਂ 12 ਨਵ-ਜਨਮੀਆਂ ਧੀਆਂ ਨੂੰ ਕੰਬਲ ਦਿੱਤੇ ਗਏ। ਇਸਦੇ ਨਾਲ ‘ਬੇਟੀ ਬਚਾਓ, ਬੇਟੀ ਪੜ੍ਹਾਓ, ਸਕੀਮ ਤਹਿਤ ਸੈਲਫ ਡਿਫੈਂਸ ਦੀ ਸਿਖਲਾਈ ਹਾਸਲ ਕਰਨ ਦੀਆਂ ਚਾਹਵਾਨ 10 ਕੁੜੀਆਂ ਨੂੰ ਟਰੈਕ ਸੂਟ ਵੰਡੇ ਗਏ, 5 ਲੜਕੀਆਂ ਜੋ ਡਰਾਇਵਿੰਗ ਸਿੱਖਣ ਦੀ ਚਾਹਵਾਨ ਹਨ ਉਨ੍ਹਾਂ ਨੂੰ ਡਰਾਈਵਿੰਗ ਕਲਾਸ ਇੰਨਵੀਟੇਸ਼ਨ, 3 ਨਵ ਜਨਮੀਆਂ ਧੀਆਂ ਦੀਆਂ ਮਾਵਾਂ ਨੂੰ ਸ਼ਾਲ ਦਿੱਤੇ ਗਏ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਸਾਲ 2021 ਦਾ ਕੈਲੰਡਰ ਰੀਲੀਜ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੇਰਡ ਰਜਿੰਦਰ ਸਿੰਘ ਰਾਜਾ ਬੀਰਕਲਾਂ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਜਸਵੀਰ ਕੌਰ, ਚੇਅਰਪਰਸਨ ਪੰਜਾਬ ਐਗਰੋ ਗੀਤਾ ਸ਼ਰਮਾ ਚੈਅਰਮੈਨ ਇੰਮਪਰੂਵਮੈਂਟ ਟਰੱਸਟ ਨਰੇਸ਼ ਗਾਬਾ , ਚੇਅਰਮੈਨ ਮਾਰਕਿਟ ਕਮੇਟੀ ਸੰਗਰੂਰ ਅਨਿਲ ਕੁਮਾਰ ਘੀਚਾ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਡਾਇਰੈਕਟਰ ਇਨਫੋਟੈਕ ਸਤੀਸ਼ ਕਾਂਸਲ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗਗਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

 

Have something to say? Post your comment

Subscribe