ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ‘ਰਿਪਬਲਿਕ ਟੀਵੀ’ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਕਥਿਤ ਵਟਸਐਪ ਗੱਲਬਾਤ ਬਾਰੇ ਕਿਹਾ ਕਿ ‘ਰਾਸ਼ਟਰਵਾਦ ਦਾ ਦਾਅਵਾ ਕਰਨ ਵਾਲੇ ਦੇਸ਼-ਵਿਰੋਧੀ ਫੜੇ ਗਏ ਹਨ’ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਟਵੀਟ ਕੀਤਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਸਭ ਤੋਂ ਗੁਪਤ ਗੱਲਾਂ ਇਕ ਪੱਤਰਕਾਰ ਨੂੰ ਦੱਸੀਆਂ ਗਈਆਂ ਸਨ। ਸਾਡੇ ਦੇਸ਼ ਦੇ ਬਹਾਦਰ ਸਿਪਾਹੀ ਸ਼ਹੀਦ ਹੋਏ ਸਨ। ਪੱਤਰਕਾਰ ਕਹਿੰਦਾ ਹੈ ਸਾਨੂੰ ਲਾਭ ਹੋਵੇਗਾ। ਰਾਸ਼ਟਰਵਾਦ ਦਾ ਦਾਅਵਾ ਕਰਨ ਵਾਲੇ ਦੇਸ਼-ਵਿਰੋਧੀ, ਕਾਰਨਾਮੇ ਕਰਦੇ ਹੋਏ ਫੜੇ ਗਏ।
ਉੱਤਰ ਪ੍ਰਦੇਸ਼ ਦੇ ਕਾਂਗਰਸ ਇੰਚਾਰਜ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਪਿ੍ਰਅੰਕਾ ਨੇ ਇਹ ਵੀ ਕਿਹਾ ਕਿ ਇਕ ਪਾਸੇ ਇਹ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ, ਦੂਜੇ ਪਾਸੇ ਇਹ ਸੈਨਿਕਾਂ ਦੀ ਜਾਨ ਨਾਲ ਖੇਡ ਰਹੀ ਹੈ। ਜੈ ਜਵਾਨ ਜੈ ਕਿਸਾਨ ਸਾਡੇ ਦੇਸ਼ ਦਾ ਨਾਹਰਾ ਹੈ। ਇਸ ਨੂੰ ਵਾਰ-ਵਾਰ ਦੁਹਰਾਉਣ ਨਾਲ ਕੰਮ ਨਹੀਂ ਚੱਲੇਗਾ। ਇਸ ਉੱਤੇ ਕਾਇਮ ਰਹਿਣਾ ਦੇਸ਼ ਦੇ ਸ਼ਹੀਦਾਂ ਦੇ ਪ੍ਰਤੀ ਹਰ ਨੇਤਾ ਦਾ ਫ਼ਰਜ਼ ਹੈ।