ਚੰਡੀਗੜ੍ਹ : ਅਮਨ ਅਰੋੜਾ ਨੇ 'ਆਪ' ਦਾ ਸਾਥ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਅਮਰਜੀਤ ਸਿੰਘ ਸੰਦੋਆ 'ਤੇ ਤੰਜ ਕੱਸਦੇ ਹੋਏ ਉਨ੍ਹਾਂ ਦਾ ਕਾਂਗਰਸ 'ਚ ਜਾਣ ਦਾ ਕਾਰਣ ਦੱਸਿਆ। ਉਨ੍ਹਾਂ ਕਿਹਾ ਕਿ ਸੰਦੋਆ ਦੇ ਪਾਰਟੀ ਛੱਡਣ ਦਾ ਫੈਸਲਾ ਬਹੁਤ ਹੀ ਮੰਦ ਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸੰਦੋਆ 'ਤੇ ਕਰਜਾ ਸੀ ਤੇ ਕੀ ਪਤਾ ਕਾਂਗਰਸ ਦੀ ਹਰਾਮ ਦੀ ਕਮਾਈ ਨੇ ਉਸ ਦਾ ਕਰਜ਼ਾ ਲਾ ਦਿੱਤਾ ਹੈ ਤੇ ਇਹ ਤਾਂ ਸੰਦੋਆ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਨੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਲੋਕ ਜੇ ਬਦਲਾਅ ਚਾਹੁੰਦੇ ਹਨ ਤਾਂ ਉਹ ਆਮ ਆਦਮੀ ਪਾਰਟੀ ਨਾਲ ਜੁੜਨ। ਉਨ੍ਹਾਂ ਕਿਹਾ ਕਿ ਮੈਨੂੰ ਦੁੱਖ ਹੈ ਕਿ ਵਿਧਾਇਕ ਹੋਰ ਪਾਰਟੀਆਂ 'ਚ ਜਾ ਰਹੇ ਹਨ ਤੇ ਅਕਾਲੀ-ਕਾਂਗਰਸ ਇੱਕ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ 79 ਐਮ. ਐਲ. ਏ. ਹਨ ਫਿਰ ਵੀ ਉਹ ਸਾਡੇ ਐਮ. ਐਲ. ਏ. ਨੂੰ ਪੱਟ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ 'ਆਪ' ਨੂੰ ਨਹੀਂ ਛੱਡਾਂਗਾ ਤੇ ਕਦੇ ਵੀ ਕਾਂਗਰਸ 'ਚ ਕਿਸੇ ਵੀ ਕੀਮਤ 'ਤੇ ਨਹੀਂ ਜਾਵਾਂਗਾ।