ਕਿਹਾ, ਹਰ ਖੇਤਰ ‘ਚ ਹੋ ਰਿਹੈ ਮਿਸਾਲੀਆ ਵਿਕਾਸ
ਹੁਸ਼ਿਆਰਪੁਰ : ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਸੁੰਦਰ ਨਗਰ ਵਿੱਚ ਨਵੀਂਆਂ ਲੱਗੀਆਂ ਸਟਰੀਟ ਲਾਈਟਾਂ ਦੀ ਸ਼ੁਰੂਆਤ ਕਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿੱਚ ਲਾਮਿਸਾਲ ਵਿਕਾਸ ਲਈ ਵਚਨਬੱਧ ਹੈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੇ ਵਿਕਾਸ ਕਾਰਜ ਮੂੰਹੋਂ ਬੋਲ ਰਹੇ ਹਨ। ਵਾਰਡ ਨੰਬਰ 14-15 ਵਿੱਚ ਸਟਰੀਟ ਲਾਈਟਾਂ ਸ਼ੁਰੂ ਕਰਾਉਣ ਵੇਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਹੇਠ ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ 60 ਤੋਂ ਵੱਧ ਵਿਕਾਸ ਕਾਰਜ ਕਰਾਏ ਜਾ ਰਹੇ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੇ ਲਗਭਗ ਹਰ ਖੇਤਰ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਇਲਾਕਿਆਂ ਵਿੱਚ ਮਿਸਾਲੀਆ ਵਿਕਾਸ ਯਕੀਨੀ ਬਣਾਉਂਦਿਆਂ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੇ ਨਾਲ-ਨਾਲ ਕਈ ਅਹਿਮ ਪ੍ਰਾਜੈਕਟ ਨੇਪਰੇ ਚਾੜ੍ਹੇ ਜਾ ਰਹੇ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਉਦਯੋਗਿਕ ਵਿਕਾਸ ਅਤੇ ਨੌਕਰੀਆਂ ਦੇ ਵੱਡੇ ਮੌਕੇ ਪੈਦਾ ਹੋਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਣ ਸਿੰਘ, ਸਾਬਕਾ ਕੌਂਸਲਰ ਬਲਵਿੰਦਰ ਬਿੰਦੀ, ਸਾਬਕਾ ਕੌਂਸਲਰ ਸੁਦਰਸ਼ਨ ਧੀਰ, ਮੁਕੇਸ਼ ਡਾਬਰ, ਰਮੇਸ਼ ਲਾਲ, ਸੰਦੀਪ ਕੁਮਾਰ, ਕਮਲਜੀਤ, ਵਿਜੇ ਪਾਲ, ਜਗਦੀਸ਼ ਕੁਮਾਰ, ਰਾਜ ਕੁਮਾਰ, ਜਸਵਿੰਦਰ ਪਾਲ, ਅਜੇ ਕੁਮਾਰ, ਰਾਹੇਂਗੀ ਖੰਨਾ, ਰਮਨ ਕੁਮਾਰ, ਲਸ਼ਮੀ ਦੇਵੀ, ਕੁਲਦੀਪ ਕੌਰ, ਜੋਗਿੰਦਰ ਕੌਰ, ਸੁਰਜੀਤ ਕੌਰ, ਰਾਮਵੀਰ, ਨਵੀਨ ਕੁਮਾਰ, ਸੁਨੀਲ ਕੁਮਾਰ, ਸ਼ਕਤੀ ਵਰਮਾ, ਅਵਦੇਸ਼ ਕੁਮਾਰ, ਓਮ ਪ੍ਰਕਾਸ਼, ਕਿਰਨ ਵਰਮਾ, ਸੁਨੈਨਾ, ਜਵਾਹਰ ਪ੍ਰਸਾਦ, ਬਲਜੀਤ ਕੌਰ, ਮਨੋਜ ਸ਼ਰਮਾ, ਪੂਨਮ, ਅਸ਼ੀਸ਼ ਆਦਿ ਮੌਜੂਦ ਸਨ।