ਚੰਡੀਗੜ੍ਹ : ਮਨਕਿਰਤ ਔਲਖ ਤੋਂ ਬਾਅਦ ਰਾਣਜੀਤ ਬਾਵਾ ਨੇ ਵੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਤੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਰਣਜੀਤ ਬਾਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਵੀਡੀਓ ਸਾਂਝਾ ਕਰਕੇ ਸਾਰੇ ਕਲਾਕਾਰਾਂ ਨੂੰ ਸ਼੍ਰੀ ਬਰਾੜ ਦੇ ਹੱਕ ਵਿੱਚ ਖੜੇ ਹੋਣ ਲਈ ਕਿਹਾ ਹੈ। ਰਣਜੀਤ ਬਾਵਾ ਕਿਸਾਨ ਅੰਦੋਲਨ ਦਾ ਲਗਾਤਰ ਸਮਰਥਨ ਕਰ ਰਹੇ ਹਨ ਨਾਲ ਹੀ ਗਾਇਕ ਸ਼੍ਰੀ ਬਰਾੜ ਵੀ ਸਮਰਥਨ ਕਰ ਰਹੇ ਹਨ।
ਉਹਨਾਂ ਨੇ ਕਿਹਾ ਕਿ ਉਹਨਾਂ ਸਾਰੇ ਕਲਾਕਾਰਾਂ ਨੂੰ ਸ਼੍ਰੀ ਬਰਾੜ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਉਸ ਨਾਲ ਜੁੜੇ ਹੋਏ ਸਨ ਜਾਂ ਜਿਹੜੇ ਉਸ ਤੋਂ ਗੀਤ ਲੈਂਦੇ ਸਨ। ਦੱਸ ਦਈਏ ਕਿ 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਸ਼੍ਰੀ ਬਰਾੜ ਨੂੰ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਗ੍ਰਿਫ਼ਤਾਰ ਕੀਤਾ ਸੀ।
ਪਰ ਸਵਾਲ ਇਹ ਉੱਠਦਾ ਹੈ ਕਿ ਆਖਿਰ ਸਿਰਫ ਸ਼੍ਰੀ ਬਰਾੜ ਦੀ ਹੀ ਗ੍ਰਿਫਤਾਰੀ ਕਿਊ ਕੀਤੀ ਗਈ? ਪੰਜਾਬ 'ਚ ਗਨ ਕਲਚਰ ਵਾਲੇ ਗੀਤ ਤਾਂ ਪਹਿਲਾ ਵੀ ਬਹੁਤ ਹਨ, ਫੇਰ ਉਨ੍ਹਾਂ ਚੋ ਕਿਸੇ ਕਲਾਕਾਰ 'ਤੇ ਕਦੇ ਐਕਸ਼ਨ ਕਿਉਂ ਨਹੀਂ ਲਿਆ ਗਿਆ। ਫਿਲਹਾਲ ਹਾਲੇ ਤੱਕ ਸ਼੍ਰੀ ਬਰਾੜ ਨੂੰ ਨਿਆਇਕ ਹਿਰਾਸਤ ਰੱਖਿਆ ਗਿਆ ਹੈ। ਲੋਕ ਸਮੇ ਦੀਆ ਸਰਕਾਰਾਂ ਤੋਂ ਸਵਾਲ ਕਰ ਰਹੇ ਹਨ। ਕਿਸਾਨ ਅੰਦੋਲਨ ਚ ਅਚਾਨਕ ਸ਼੍ਰੀ ਬਰਾੜ ਨੂੰ ਹੀ ਕਿਊ ਨਿਸ਼ਾਨਾ ਬਣਾਇਆ ਗਿਆ ਕੁੱਝ ਲੋਕਾਂ ਕਹਿਣਾ ਹੈ। ਕਿ ਸ਼੍ਰੀ ਬਰਾੜ ਨੇ ਕਿਸਾਨ ਐਂਥੇਮ ਗੀਤ ਲਿਖਿਆ ਜਿਸ ਨੇ ਕਿਸਾਨ ਅੰਦੋਲਨ ਨੂੰ ਵੱਡਾ ਹੁੰਗਾਰਾ ਦਿੱਤਾ।