ਵਾਸ਼ਿੰਗਟਨ, (ਏਜੰਸੀ) : ਅਮਰੀਕਾ ਦੇ ਵਾਕੇਗਨ ਸ਼ਹਿਰ ਦੇ ਇਲੀਨੋਇਸ ਵਿਚ ਇਕ ਰਸਾਇਣਕ ਪਲਾਂਟ ਵਿਚ ਧਮਾਕੇ ਕਾਰਨ ਚਾਰ ਲੋਕ ਜ਼ਖ਼ਮੀ ਹੋ ਗਏ। ਵਾਕੇਗਨ ਫਾਇਰ ਬ੍ਰਿਗੇਡ ਦੇ ਬੁਲਾਰੇ ਦੇ ਹਵਾਲੇ ਤੋਂ ਸਨਿਚਰਵਾਰ ਨੂੰ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿਤੀ ਹੈ। ਧਮਾਕਾ ਏ.ਬੀ. ਸਪੈਸ਼ਲਿਟੀ ਸਿਲੀਕਾਨ ਪਲਾਂਟ ਵਿਚ ਸ਼ੁਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 9:45 ਵਜੇ ਹੋਇਆ। ਦਸਿਆ ਜਾਂਦਾ ਹੈ ਕਿ ਧਮਾਕੇ ਦੀ ਆਵਾਜ਼ ਲੇਕ ਕਾਉਂਟੀ ਵਿਚ ਵੀ ਸੁਣੀ ਗਈ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ਿਕਾਗੋ ਅਖ਼ਬਾਰ ਨੇ ਸਟੀਵ ਲੇਂਜੀ ਦੇ ਹਵਾਲੇ ਤੋਂ ਦਿਤੀ ਰੀਪੋਰਟ ਵਿਚ ਲਿਖਿਆ ਧਮਾਕੇ ਨਾਲ ਪਲਾਂਟ ਵਿਚ ਅੱਗ ਲੱਗੀ ਅਤੇ ਆਧਾਰਭੂਤ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਪੁਲਿਸ ਅਤੇ ਪੈਰਾਮੈਡੀਕਲ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ 'ਤੇ ਰਾਹਤ ਬਚਾਅ ਕੰਮ ਸ਼ੁਰੂ ਕੀਤਾ। ਵਾਕੇਗਨ ਦੇ ਮੇਅਰ ਸੈਮ ਕਨਿੰਘਮ ਵੀ ਜਾਣਕਾਰੀ ਲੈਣ ਲਈ ਘਟਨਾ ਵਾਲੀ ਥਾਂ 'ਤੇ ਪਹੁੰਚੇ ਸਨ।