ਰੂਪਨਗਰ : ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਪਰਵਾਰ ਵਿਰੁਧ ਸੋਸ਼ਲ ਮੀਡੀਆ 'ਤੇ ਝੂਠਾ ਤੇ ਇਤਰਾਜ਼ਯੋਗ ਪ੍ਰਚਾਰ ਕਰਨ ਦੇ ਦੋਸ਼ ਤਹਿਤ ਸਥਾਨਕ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਜ਼ਿਲ੍ਹਾ ਭਾਜਪਾ ਦੇ ਉਪ ਪ੍ਰਧਾਨ ਨਰੇਸ਼ ਚਾਵਲਾ, ਜੋ ਕਿ ਨੰਗਲ ਦਾ ਰਹਿਣ ਵਾਲਾ ਹੈ, ਨੂੰ ਅੱਜ ਸਥਾਨਿਕ ਅਦਾਲਤ ਵਿਚ ਪੇਸ਼ ਕੀਤਾ ਜਿਥੇ ਕਿ ਉਸ ਨੂੰ 14 ਦਿਨ ਦੇ ਜੂਡੀਸ਼ੀਅਲ ਰਿਮਾਂਡ 'ਤੇ ਭੇਜ ਦਿਤਾ ਗਿਆ।
ਅੱਜ ਅਦਾਲਤ ਦੇ ਬਾਹਰ ਬੀ.ਜੇ.ਪੀ. ਵਰਕਰਾਂ ਨੇ ਪੁਲਿਸ ਵਿਰੁਧ ਨਾਹਰੇਬਾਜ਼ੀ ਕੀਤੀ ਤੇ ਪਰਚਾ ਰੱਦ ਕਰਨ ਦੀ ਮੰਗ ਵੀ ਕੀਤੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਪਨਗਰ ਸਿਟੀ ਪੁਲਿਸ ਨੇ ਦੋ ਵਿਰੁਧ ਧਾਰਮਕ ਭਾਵਨਾਂਵਾਂ ਨੂੰ ਭੜਕਾਉਣ ਤੇ ਮਾਨਹਾਨੀ ਦੇ ਦੋਸ਼ ਆਈ.ਪੀ.ਸੀ.ਧਾਰਾ 295ਏ ਅਤੇ 500 ਤਹਿਤ ਪਰਚਾ ਦਰਜ ਕੀਤਾ ਸੀ ਜਿਸ ਤਹਿਤ ਕਥਿਤ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਿਵਾੜੀ ਦੇ ਚੋਣ ਏਜੰਟ ਪਵਨ ਦਿਵਾਨ ਨੇ ਚੋਣ ਆਯੋਗ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀ ਮੁਖ ਵਿਰੋਧੀ ਰਾਜਨੀਤਿਕ ਪਾਰਟੀਆਂ ਦੀ ਸ਼ਹਿ 'ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਸਾਖ ਨੂੰ ਖ਼ਰਾਬ ਕਰਨ ਤਹਿਤ ਹੀ ਇਹ ਕੀਤਾ ਗਿਆ ਹੈ। ਇਹ ਵੀਡਿÀ ਕਲਿਪ ਝੂਠੀ ਹੀ ਨਹੀਂ ਸਗੋਂ ਪੰਜਾਬ ਵਿਚ ਵੱਖ-ਵੱਖ ਸੰਪਰਦਾਏ ਦੇ ਲੋਕਾਂ ਵਿਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਹੈ ਤੇ ਖ਼ਤਰਨਾਕ ਹੈ। ਵੀਡਿÀ ਕਲਿਪ ਵਿਚ ਦੋਸ਼ ਲਗਾਇਆ ਗਿਆ ਹੈ ਕਿ ਮਨੀਸ਼ ਤਿਵਾੜੀ ਦੇ ਸਵਰਗਵਾਸੀ ਪਿਤਾ ਪ੍ਰੌ.ਵੀ.ਐਨ. ਤਿਵਾੜੀ ਦਿੱਲੀ ਵਿਚ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਾਮਲ ਸਨ ਤੇ ਉਨ੍ਹਾਂ ਦੇ ਪਟਰੌਲ ਪੰਪ ਤੋਂ ਹੀ ਪਟਰੌਲ ਸਪਲਾਈ ਕੀਤਾ ਗਿਆ ਸੀ। ਜਦਕਿ ਉਨ੍ਹਾਂ ਦੇ ਪਿਤਾ ਦਾ ਕਤਲ ਦੰਗਿਆਂ ਤੋਂ 6 ਮਹੀਨੇ ਪਹਿਲਾਂ ਹੀ ਕਰ ਦਿਤਾ ਗਿਆ ਸੀ ਤੇ ਉਨ੍ਹਾਂ ਕੋਲ ਕੋਈ ਪਟਰੌਲ ਪੰਪ ਵੀ ਨਹੀਂ ਸੀ।