ਚੰਡੀਗੜ੍ਹ : ਇਸ ਵਾਰ ਪੰਜਾਬ ਵਿੱਚ ਅੱਤ ਦੀ ਠਢ ਪੈ ਰਹੀ ਹੈ ਇਸੇ ਕਰ ਕੇ ਸਰਕਾਰ ਨੇ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਦਾ ਦਿਨ ਸ਼ਿਮਲਾ ਤੋਂ ਠੰਡਾ ਰਿਹਾ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਜਿੱਥੇ 16.3 ਡਿਗਰੀ ਰਿਹਾ, ਉੱਥੇ ਹੀ ਸ਼ਿਮਲਾ ਦਾ ਦਿਨ ਦਾ ਤਾਪਮਾਨ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਚੰਡੀਗੜ੍ਹ ਦਾ ਹੇਠਲਾ ਤਾਪਮਾਨ 3 ਡਿਗਰੀ ਘੱਟ ਹੋ ਕੇ 2.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ ਹੈ। 10 ਸਾਲਾਂ 'ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ 31 ਦਸੰਬਰ ਨੂੰ ਹੇਠਲਾ ਤਾਪਮਾਨ 2.7 ਰਿਕਾਰਡ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਸਾਲ 2018 'ਚ 4.3 ਡਿਗਰੀ ਤਾਪਮਾਨ ਦਰਜ ਹੋਇਆ ਸੀ, ਜੋ ਹੁਣ ਤੱਕ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ ਸੀ। ਮੌਸਮ ਮਹਿਕਮੇ ਦੀ ਮੰਨੀਏ ਤਾਂ ਅਗਲੇ 48 ਘੰਟੇ ਸੰਘਣੀ ਧੁੰਦ ਰਹੇਗੀ, ਇਸ ਦੇ ਨਾਲ ਹੀ ਠੰਡ ਦਾ ਵੀ ਕਹਿਰ ਵੀ ਵਧੇਗਾ। ਸੀਤ ਲਹਿਰ ਨੂੰ ਵੇਖਦੇ ਹੋਏ ਮੌਸਮ ਮਹਿਕਮੇ ਨੇ ਆਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਸਾਲ-2020 ਦਾ ਆਖਰੀ ਦਿਨ ਵੀ ਕੰਬਾਉਣ ਵਾਲੀ ਠੰਡ ਨਾਲ ਸ਼ੁਰੂ ਹੋਇਆ।