Tuesday, April 08, 2025
 

ਮਨੋਰੰਜਨ

ਉੱਡਣ ਪਰੀ ਬਣੇਗੀ ਕੈਟਰੀਨਾ ਕੈਫ਼

May 04, 2019 12:51 PM

ਅਭਿਨੇਤਰੀ ਕੈਟਰੀਨਾ ਕੈਫ਼ ਸਿਲਵਰ ਸਕ੍ਰੀਨ'ਤੇ 'ਉੱਡਣ ਪਰੀ' ਪੀਟੀ ਊਸ਼ਾ ਦਾ ਕਿਰਦਾਰ ਨਿਭਾ ਸਕਦੀ ਹੈ। ਬਾਲੀਵੁੱਡ 'ਚ ਇਨੀ੍ਹਂ ਦਿਨੀਂ ਬਾਇਓਪਿਕ ਫਿਲਮਾਂ ਬਣਾਉਣ ਦਾ ਕਾਫ਼ੀ ਰੁਝਾਨ ਹੈ। ਹੁਣ ਤਕ ਕਈ ਬਾਇਓਪਿਕ ਬਣ ਚੁੱਕੀਆਂ ਹਨ ਤੇ ਕੁਝ ਬਣ ਰਹੀਆਂ ਹਨ। ਇਨ੍ਹਾਂ ਫਿਲਮਾਂ 'ਚ ਖਿਡਾਰੀਆਂ'ਤੇ ਬਣਨ ਵਾਲੀਆਂ ਬਾਇਓਪਿਕ ਵੀ ਸ਼ਾਮਲ ਹਨ। ਇਸੇ ਲੜੀ ਤਹਿਤ ਮਹਾਨ ਐਥਲੀਟ ਤੇ ਓਲੰਪਿਕ ਚੈਂਪੀਅਨ ਪੀਟੀ ਊਸ਼ਾ ਦੀ ਜ਼ਿੰਦਗੀ'ਤੇ ਵੀ ਬਾਇਓਪਿਕ ਬਣੇਗੀ। ਫਿਲਮ 'ਚ ਪੀਟੀ ਊਸ਼ਾ ਦਾ ਰੋਲ ਨਿਭਾਉਣ ਲਈ ਕੈਟਰੀਨਾ ਤਕ ਪਹੁੰਚ ਕੀਤੀ ਗਈ ਹੈ। ਦੂਜੇ ਪਾਸੇ ਕੈਟ ਵੱਲੋਂ ਇਸ ਫਿਲਮ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਪਰ ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਹੈ ਕਿ ਕੈਟਰੀਨਾ ਹੀ ਇਸ ਫਿਲਮ 'ਚ ਪੀਟੀ ਊਸ਼ਾ ਦਾ ਕਿਰਦਾਰ ਨਿਭਾਏਗੀ।

 

ਕੈਟਰੀਨਾ ਤੋਂ ਪਹਿਲਾਂ ਇਸ ਬਾਇਓਪਿਕ ਲਈ ਪ੍ਰਿਅੰਕਾ ਚੋਪੜਾ ਦਾ ਨਾਂ ਸਾਹਮਣੇ ਆਇਆ ਸੀ। ਪ੍ਰਿਅੰਕਾ ਪਹਿਲਾਂ ਵੀ ਭਾਰਤੀ ਮਹਿਲਾ ਮੁੱਕੇਬਾਜ਼ ਮੈਰੀ ਕੋਮ ਦੀ ਬਾਇਓਪਿਕ 'ਚ ਮੁੱਖ ਭੂਮਿਕਾ ਨਿਭਾ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਟਰੀਨਾ ਇਸ ਫਿਲਮ ਲਈ ਹਾਂ ਕਰਦੀ ਹੈ ਜਾਂ ਨਹੀਂ। ਇਸ ਬਾਇਓਪਿਕ ਨੂੰ ਰੇਵਤੀ ਐੱਮ ਵਰਮਾ ਡਾਇਰੈਕਟ ਕਰੇਗੀ। ਰੇਵਤੀ ਇਸ ਤੋਂ ਪਹਿਲਾਂ ਤਮਿਲ ਤੇ ਮਲਿਆਲਮ ਭਾਸ਼ਾਵਾਂ ਦੀਆਂ ਕੁਝ ਫਿਲਮਾਂ ਡਾਇਰੈਕਟ ਕਰ ਚੁੱਕੀ ਹੈ।ਜੇ ਕੈਟਰੀਨਾ ਦੀ ਗੱਲ ਕਰੀਏ ਤੇ ਉਸ ਨੇ ਹਾਲ 'ਚ ਫਿਲਮ 'ਭਾਰਤ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਉਸ ਦੀ ਅਗਲੀ ਫਿਲਮ'ਸੂਰਯਾਵੰਸ਼ੀ' ਹੈ ਜਿਸ 'ਚ ਉਹ ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗੀ। ਅਕਸ਼ੈ ਤੇ ਕੈਟਰੀਨਾ ਪਹਿਲਾਂ ਵੀ ਕਈ ਹਿੱਟ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ।ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਿਹਾ ਹੈ। ਇਸ 'ਚ ਅਕਸ਼ੈ ਪੁਲਿਸ ਅਧਿਕਾਰੀ ਦਾ ਰੋਲ ਨਿਭਾਏਗਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਪੰਜਾਬੀ ਸਿਨੇਮਾ ਦੇ ਮਾਣ ‘ਚ ਵਾਧਾ ਕਰੇਗੀ ਸਿੱਖ ਕੌਮ ਦੀਆਂ ਸ਼ਹਾਦਤਾਂ ਅਤੇ ਬਹਾਦਰੀ ਨਾਲ ਜੁੜੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਪਾਬੰਦੀ ਕਾਰਨ ਚਰਚਾ 'ਚ ਆਏ ਗਾਇਕ ਮਾਸੂਮ ਸ਼ਰਮਾ, ਬਿਲਬੋਰਡ ਤੱਕ ਪਹੁੰਚੇ

ਦਿੱਗਜ ਅਦਾਕਾਰ ਮਨੋਜ ਕੁਮਾਰ ਨਹੀਂ ਰਹੇ

ਕੁੰਡਲੀ ਭਾਗਿਆ ਦੀ 'ਪ੍ਰੀਤਾ' ਨੇ 4 ਮਹੀਨਿਆਂ ਬਾਅਦ ਪਹਿਲੀ ਵਾਰ ਜੁੜਵਾਂ ਬੱਚਿਆਂ ਦਾ ਚਿਹਰਾ ਦਿਖਾਇਆ

''ਰੇਡ 2'': ਸਿਆਸਤਦਾਨ ਦੀ ਲੁੱਕ ਚ ਨਜ਼ਰ ਆਉਣਗੇ ਰਿਤੇਸ਼ ਦੇਸ਼ਮੁਖ

ਸੋਨੂੰ ਸੂਦ ਨੇ ਆਪਣੀ ਪਤਨੀ ਸੋਨਾਲੀ ਹੋਈ ਕਾਰ ਹਾਦਸੇ ਦਾ ਸ਼ਿਕਾਰ

ਸੰਨੀ ਦਿਓਲ ਦੀ 'ਜਾਟ' ਦਾ ਟ੍ਰੇਲਰ ਕਦੋਂ ਆਵੇਗਾ

ਚੰਡੀਗੜ੍ਹ ਵਿੱਚ ਹਨੀ ਸਿੰਘ ਦੇ ਸ਼ੋਅ 'ਤੇ ਵਿਵਾਦ

'ਸਲਮਾਨ ਦਾ ਕੰਮ ਕਰਨ ਦਾ ਤਰੀਕਾ ਥੋੜ੍ਹਾ ਵੱਖਰਾ ਹੈ', 'ਸਿਕੰਦਰ' ਦੇ ਨਿਰਦੇਸ਼ਕ ਨੇ ਸਾਂਝਾ ਕੀਤਾ ਆਪਣਾ ਤਜਰਬਾ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਕੇਸ ਵਿੱਚ ਪਿੰਕੀ ਧਾਲੀਵਾਲ ਨੂੰ ਮਿਲੀ ਰਾਹਤ

 
 
 
 
Subscribe