ਮੈਲਬਰਨ : ਆਸਟ੍ਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਪਹਿਲੇ ਟੈਸਟ ਵਿਚ ਜਿੱਤ ਤੋਂ ਬਾਅਦ ਪੂਰੇ ਭਰੋਸੇ ਨਾਲ ਭਰੀ ਹੈ, ਪਰ ਭਾਰਤੀ ਟੀਮ ਨੂੰ ਘੱਟ ਗਿਣਨਾ ਗਲਤ ਹੋਵੇਗਾ। ਭਾਰਤ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਸੀਰੀਜ਼ ਦੇ ਬਾਕੀ ਤਿੰਨ ਟੈਸਟ ਮੈਚਾਂ ਵਿਚ ਉਪਲਬਧ ਨਹੀਂ ਹੋਣਗੇ, ਜਿਸ ਨੂੰ ਭਾਰਤੀ ਟੀਮ ਨਿਸ਼ਚਤ ਤੌਰ 'ਤੇ ਘਾਟ ਮਹਿਸੂਸ ਕਰੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਹੈ ਏਸ਼ੀਆ ਦੀ ਸਭ ਤੋਂ ਵੱਡੀ 400 ਦੁਕਾਨਾਂ ਵਾਲੀ ਬੁੱਕ ਮਾਰਕੀਟ
ਹਾਲਾਂਕਿ ਪੇਨ ਦਾ ਮੰਨਣਾ ਹੈ ਕਿ ਭਾਰਤ ਕੋਲ ਕੇ ਐਲ ਰਾਹੁਲ ਅਤੇ ਰਿਸ਼ਭ ਪੰਤ ਵਰਗੇ ਮਹਾਨ ਖਿਡਾਰੀ ਹਨ ਜੋ ਵਿਰੋਧੀ ਟੀਮ ਤੋਂ ਮੈਚ ਖੋਹ ਸਕਦੇ ਹਨ। ਪੇਨ ਨੇ ਅੱਗੇ ਕਿਹਾ ਕਿ ਭਾਰਤ ਇਕ ਮਾਣਮੱਤਾ ਕ੍ਰਿਕਟ ਦੇਸ਼ ਹੈ ਜਿਸ ਵਿਚ ਬਹੁਤ ਸਾਰੇ ਖਤਰਨਾਕ ਖਿਡਾਰੀ ਬਹੁਤ ਵਧੀਆ ਟੈਸਟ ਮੈਚ ਖੇਡਣ ਦੇ ਸਮਰੱਥ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਕਸਿੰਗ ਡੇਅ ਟੈਸਟ ਮੈਚ ਮੈਲਬੋਰਨ ਵਿਚ 26 ਦਸੰਬਰ ਤੋਂ ਖੇਡਿਆ ਜਾਵੇਗਾ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਆਸਟ੍ਰੇਲੀਆ ਦੀ ਟੀਮ 1-0 ਨਾਲ ਅੱਗੇ ਹੈ।