Sunday, April 06, 2025
 

ਅਮਰੀਕਾ

UK ਨੇ ਠੋਕਿਆ ਅਰਨਬ ਗੋਸਵਾਮੀ ਤੇ 20 ਹਜ਼ਾਰ ਪੌਂਡ ਦਾ ਜ਼ੁਰਮਾਨਾ

December 25, 2020 12:02 PM

ਕਿਹਾ, ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਵਿਚ ਪੈਦਾ ਕਰ ਸਕਦਾ ਹੈ ਖਟਾਸ

ਲੰਡਨ: ਬ੍ਰਿਟਿਸ਼ ਪ੍ਰਸਾਰਣ ਰੈਗੂਲੇਟਰ ਨੇ ਉਸ ਕੰਪਨੀ ਨੂੰ ਜੁਰਮਾਨਾ ਲਗਾਇਆ ਹੈ, ਜਿਸ ਕੋਲ ਅਰਨਬ ਗੋਸਵਾਮੀ ਦੇ ਰਿਪੁਬ੍ਲਿਕ ਭਾਰਤ ਹਿੰਦੀ ਨਿਊਜ਼ ਚੈਨਲ ਨੂੰ ਯੂਕੇ ਵਿਚ ਪ੍ਰਸਾਰਿਤ ਕਰਨ ਦਾ ਲਾਇਸੈਂਸ ਹੈ, ਦੱਸ ਦਈਏ ਕਿ ਚੈਨਲ 'ਤੇ ਇਕ ਬਹਿਸ ਦੌਰਾਨ 'ਨਫ਼ਰਤ ਭਰਿਆ ਭਾਸ਼ਣ' ਤਹਿਤ ਇਹ ਜ਼ੁਰਮਾਨਾ ਲਗਾਇਆ ਗਿਆ ਹੈ।
ਮੰਗਲਵਾਰ ਨੂੰ ਵਰਲਡਵਿਉ ਮੀਡੀਆ ਨੈਟਵਰਕ ਲਿਮਟਿਡ ਖ਼ਿਲਾਫ਼ ਦਿੱਤੇ ਆਪਣੇ ਆਦੇਸ਼ ਵਿੱਚ, ਦਫਤਰ ਸੰਚਾਰ, ਜਾਂ ਓਫਕਾਮ ਨੇ ਕਿਹਾ ਕਿ 6 ਸਤੰਬਰ, 2019 ਨੂੰ ਆਪਣੇ ਸ਼ੋਅ “ਪੂਛਤਾ ਹੈ ਭਾਰਤ” ਵਿੱਚ, ਓਫਕਾਮ ਦੇ ਕਾਰਜਕਾਰੀ ਨੇ ਪਾਇਆ ਕਿ ਇਸ ਪ੍ਰੋਗਰਾਮ ਵਿੱਚ ਗੈਰ-ਸੰਵਿਧਾਨਕ ਨਫ਼ਰਤ ਭਰਿਆ ਭਾਸ਼ਣ ਸੀ ਅਤੇ ਇਹ ਸਮੱਗਰੀ ਸੰਭਾਵਤ ਤੌਰ 'ਤੇ ਬਹੁਤ ਹੀ ਅਪਮਾਨਜਨਕ ਸੀ ਅਤੇ ਇਸ ਵਿਚ ਨੇਮਾਵਲੀ ਦੇ ਨਿਯਮਾਂ 2.3, 3.2 ਅਤੇ 3.3 ਦੀ ਉਲੰਘਣਾ ਕੀਤੀ ਸੀ। ਉਕਤ ਨਿਯਮਾਂ ਦਾ ਉਲੰਘਣ ਕਰਨ ਦੀ ਸੂਰਤ ਵਿਚ ਅਰਨਬ ਗੋਸਵਾਮੀ ਨੂੰ 20 ਹਜ਼ਾਰ ਪੌਂਡ ਦਾ ਜ਼ੁਰਮਾਨਾ ਕੀਤਾ ਗਿਆ ਹੈ।
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪ੍ਰੋਗਰਾਮ ਵਿੱਚ ਉਹ ਬਿਆਨ ਦਿੱਤੇ ਗਏ ਜੋ ਪਾਕਿਸਤਾਨੀ ਲੋਕਾਂ ਦੀ ਕੌਮੀਅਤ ਦੇ ਅਧਾਰ 'ਤੇ ਨਫ਼ਰਤ ਭਰਿਆ ਅਤੇ ਅਪਮਾਨਜਨਕ ਸਨ। ਇਸ ਵਿਚ ਅੱਗੇ ਇਹ ਵੀ ਲਿਖਿਆ ਗਿਆ ਹੈ ਕਿ ਪੂਸ਼ਤਾ ਹੈ ਭਾਰਤ ਪ੍ਰੋਗਰਾਮ ਦੌਰਾਨ ਪਾਕਸਤਾਨੀ ਲੋਕਾਂ ਵਿਰੁੱਧ ਦਿੱਤਾ ਇਹ ਨਫਰਤ ਭਰਿਆ ਭਾਸ਼ਣ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਵਿਚ ਵੀ ਖਟਾਸ ਪੈਦਾ ਕਰ ਸਕਦਾ ਹੈ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe