ਜਗਰਾਉਂ : ਬੁੱਧਵਾਰ ਸ਼ਾਮ ਨੂੰ ਜਗਰਾਉਂ ਦੀ ਪੁਲਿਸ ਨੇ ਦੇ ਦਾਖਾ ਖੇਤਰ ਵਿੱਚ ਇੱਕ 5 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਰਾਜੀਵ ਕੁਮਾਰ ਮੁੱਲਾਂਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲੜਕੀ ਦੀ ਨਾਨੀ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਬਲਾਤਕਾਰ ਅਤੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ। ਦੋਸ਼ੀ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਆਰੋਪੀ ਪਹਿਲਾਂ ਪੀੜਤ ਪਰਿਵਾਰ ਦੇ ਕੋਲ ਕੰਮ ਕਰਦਾ ਸੀ ਅਤੇ ਕਰੀਬ 20 ਦਿਨ ਪਹਿਲਾਂ ਕੰਮ ਛੱਡ ਗਿਆ ਸੀ। ਪੀੜਤ ਲੜਕੀ ਦੀ ਨਾਨੀ ਨੇ ਪੁਲਿਸ ਨੂੰ ਦਿਤੇ ਬਿਆਨ ਵਿੱਚ ਦੱਸਿਆ ਕਿ ਦੋਸ਼ੀ ਮੰਗਲਵਾਰ ਨੂੰ ਪੈਸੇ ਲੈਣ ਦੇ ਬਹਾਨੇ ਉਸ ਦੇ ਘਰ ਆਇਆ ਸੀ। ਉਸ ਦੀ ਬੇਟੀ ਵੀ ਉਸ ਦੀ ਦੋਹਤੀ ਨਾਲ ਉਨ੍ਹਾਂ ਦੇ ਘਰ ਆਈ ਹੋਈ ਸੀ ।
ਜਦੋਂ ਉਹ ਆਪਣੇ ਕਮਰੇ ਵਿਚ ਬੈਠੀ ਸੀ, ਅਚਾਨਕ ਬੱਚੇ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ. ਉਹ ਅਤੇ ਉਸਦੀ ਧੀ ਬੱਚੀ ਦੀ ਆਵਾਜ਼ ਸੁਣ ਕੇ ਬਾਹਰ ਆ ਗਈਆਂ ਅਤੇ ਵੇਖਿਆ ਕਿ ਲੜਕੀ ਦਾ ਰੌਲਾ ਤੂੜੀ ਵਾਲੇ ਕਮਰੇ ਤੋਂ ਆ ਰਿਹਾ ਸੀ, ਜਦੋਂ ਉਹ ਉਥੇ ਪਹੁੰਚੀ ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਦੋਸ਼ੀ ਬੱਚੀ ਨਾਲ ਗਲਤ ਕੰਮ ਕਰ ਰਿਹਾ ਸੀ। ਜਿਵੇਂ ਹੀ ਦੋਸ਼ੀ ਨੇ ਉਸ ਨੂੰ ਵੇਖਿਆ, ਉਹ ਮੌਕੇ 'ਤੇ ਹੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖ਼ੁਦ ਵਿਆਹਿਆ ਹੋਇਆ ਹੈ ਅਤੇ ਇੱਕ ਬੱਚੇ ਦਾ ਪਿਤਾ ਹੈ।