ਬਠਿੰਡਾ : ਹਲਕਾ ਤਪਾ ਰੇਲਵੇ ਸਟੇਸ਼ਨ 'ਤੇ ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੇਲਵੇ ਸਟੇਸ਼ਨ 'ਤੇ ਪਲੇਟੀ ਉੱਪਰ ਮਜ਼ਦੂਰਾਂ ਵੱਲੋਂ ਚੌਲਾਂ ਦੀ ਸਪੈਸ਼ਲ ਭਰੀ ਜਾ ਰਹੀ ਸੀ।ਜਦ ਮਜ਼ਦੂਰ ਨੌਜਵਾਨ ਗੁਰਦੀਪ ਸਿੰਘ ਘੁੱਦਾ ਪੁੱਤਰ ਕੁੰਢਾ ਸਿੰਘ ਵਾਸੀ ਤਪਾ ਗੱਡੀ ਲੋਡ ਕਰਵਾਉਣ ਲੱਗਿਆ ਤਾਂ ਅਚਾਨਕ ਲੋਡ ਉੱਪਰੋਂ ਗੁਜ਼ਰ ਰਹੀਆਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਦੇ ਸੰਪਰਕ 'ਚ ਆ ਗਿਆ, ਜਿਸ ਕਾਰਨ ਉਸ ਨੂੰ ਜ਼ਬਰਦਸਤ ਕਰੰਟ ਲੱਗ ਗਿਆ।ਜਿਸ ਨੂੰ ਤੁਰੰਤ ਸਿਵਲ ਹਸਪਤਾਲ ਤਪਾ ਵਿਖੇ ਲਿਆਂਦਾ ਗਿਆ , ਜਿੱਥੇ ਡਾਕਟਰਾਂ ਨੇ ਮਜ਼ਦੂਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।