Friday, November 22, 2024
 

ਪੰਜਾਬ

ਦਰਦਨਾਕ ਹਾਦਸੇ ਵਿਚ ਬੱਚੇ ਦੀ ਮੌਤ

May 02, 2019 06:29 PM

ਮੁਕੇਰੀਆਂ : ਮੁਕੇਰੀਆਂ-ਨੌਸ਼ਹਿਰਾ ਰੋਡ ’ਤੇ ਪੈਂਦੇ ਰੇਲਵੇ ਓਵਰਬ੍ਰਿਜ ਨੇੜੇ ਅੱਜ ਸਵੇਰੇ ਹੋਏ ਦਰਦਨਾਕ ਸਡ਼ਕ ਹਾਦਸੇ ਵਿਚ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਕੇਰੀਆਂ ਥਾਣੇ ਦੇ ਏ. ਐੱਸ. ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਇਕ 16 ਸਾਲਾ ਲਡ਼ਕਾ ਤਲਵਿੰਦਰ ਸਿੰਘ ਵਾਸੀ ਚੱਕ ਸ਼ਰੀਫ (ਗੁਰਦਾਸਪੁਰ) ਆਪਣੀ ਮਾਤਾ ਪਰਮਜੀਤ ਕੌਰ ਅਤੇ 3 ਸਾਲਾ ਛੋਟੇ ਭਰਾ ਗੁਰਨੂਰ ਸਿੰਘ ਨਾਲ ਐਕਟਿਵਾ ’ਤੇ ਮੁਕੇਰੀਆਂ ਦੇ ਕਿਸੇ ਹਸਪਤਾਲ ਵਿਚੋਂ ਦਵਾਈ ਲੈਣ ਲਈ ਜਾ ਰਿਹਾ ਸੀ। ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਦਾ ਐਕਟਿਵਾ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਮਾਸੂਮ ਗੁਰਨੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਲਵਿੰਦਰ ਤੇ ਉਸ ਦੀ ਮਾਂ ਪਰਮਜੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਤਲਵਿੰਦਰ ਸਿੰਘ (16) ਦੀ ਵੀ ਮੌਤ ਹੋ ਗਈ। ਪੁਲਸ ਨੇ ਗੁਰਨੂਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ ਅਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Have something to say? Post your comment

Subscribe