ਅੰਮ੍ਰਿਤਸਰ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਟਿਕਟ ਮਿਲਣ ਤੋਂ ਬਾਅਦ ਹੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਵੱਲੋਂ ਅੱਜ ਗੁਰਦਾਸਪੁਰ ਵਿਖੇ ਰੋਡ ਸ਼ੋਅ ਕੀਤਾ ਗਿਆ। ਉਨ੍ਹਾਂ ਦੇ ਇਸ ਰੋਡ ਸ਼ੋਅ 'ਚ ਭਾਰੀ ਭੀੜ ਉਮੜੀ ਤੇ ਉਨ੍ਹਾਂ ਦੀ ਇਕ ਝਲਕ ਲਈ ਲੋਕ ਤਰਸਦੇ ਨਜ਼ਰ ਆਏ। ਸੰਨੀ ਦਿਓਲ 'ਗਦਰ' ਦੀ ਤਰ੍ਹਾਂ ਇਕ ਵਾਰ ਫਿਰ ਟੱਰਕ 'ਤੇ ਸਵਾਰ ਹੋਏ, ਹਾਲਾਂਕਿ ਇਸ ਵਾਰ ਮਿਸ਼ਨ ਪਾਕਿਸਤਾਨ ਜਾਣਾ ਨਹੀਂ ਬਲਕਿ ਚੋਣ 'ਚ ਦਮ ਦਿਖਾਉਣਾ ਸੀ। ਜਿਵੇਂ ਹੀ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋਇਆ ਤਾਂ ਲੋਕ ਪੂਰੇ ਰਸਤੇ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆਏ।
ਰੋਡ ਸ਼ੋਅ ਤੋਂ ਪਹਿਲਾਂ ਸੰਨੀ ਡੇਰਾ ਬਾਬਾ ਨਾਨਕ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਕਿ 'ਚ ਮੌਜੂਦ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ 'ਤੇ ਉਨ੍ਹਾਂ ਨਾਲ ਪਾਰਟੀ ਵਰਕਰ ਪਹੁੰਚੇ ਸਨ।
ਹਿੰਦੁਸਤਾਨ ਜ਼ਿੰਦਾਬਾਦ ਸੀ, ਹੈ ਤੇ ਰਹੇਗਾ... ਢਾਈ ਕਿਲੋ ਦਾ ਹੱਥ ਵਰਗੇ ਜੋਸ਼ੀਲੇ ਨਾਅਰੇ ਲਗਾ ਕੇ ਉਮੀਦਵਾਰਾਂ 'ਚ ਦੇਸ਼ਪ੍ਰੇਮ ਦਾ ਜਜ਼ਬਾ ਭਰਨ ਵਾਲੇ ਸੰਨੀ ਦਿਓਲ਼ ਇਸ ਵਾਰ ਪੂਰੀ ਤਿਆਰੀ ਨਾਲ ਗੁਰਦਾਸਪੁਰ ਰਵਾਨਾ ਹੋਏ। ਸੰਨੀ ਦਿਓਲ ਦੀ ਚੋਣ ਪ੍ਰਚਾਰ ਮੁਹਿੰਮ 'ਚ ਧਰਮਿੰਦਰ ਵੀ ਜਲਦ ਆਉਣਗੇ।