ਸਿਡਨੀ : ਆਸਟਰੇਲੀਆ ਏ ਖ਼ਿਲਾਫ਼ ਦੂਜੇ ਅਭਿਆਸ ਮੈਚ ਵਿਚ ਸੈਂਕੜਾ ਲਾਉਣ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਦਿਨ ਦੀ ਬਜਾਏ ਰਾਤ ਨੂੰ ਗੁਲਾਬੀ ਗੇਂਦ ਨਾਲ ਖੇਡਣਾ ਵਧੇਰੇ ਚੁਣੌਤੀਪੂਰਨ ਹੈ। ਦੱਸ ਦੇਈਏ ਕਿ ਦੂਜਾ ਤਿੰਨ ਰੋਜ਼ਾ ਅਭਿਆਸ ਮੈਚ ਆਸਟਰੇਲੀਆ ਏ ਖ਼ਿਲਾਫ਼ ਡੇ-ਨਾਈਟ ਮੈਚ ਸੀ।
ਪੰਤ ਨੇ ਇੱਥੇ ਦੂਜੇ ਅਭਿਆਸ ਏ ਖ਼ਿਲਾਫ਼ ਦੂਜੀ ਪਾਰੀ 'ਚ 73 ਗੇਂਦਾ 'ਤੇ 103 ਦੌੜਾਂ ਦੀ ਦਮਦਾਰ ਪਾਰੀ ਖੇਡ ਕੇ ਭਾਰਤੀ ਟੀਮ ਪ੍ਰਬੰਧਨ ਲਈ ਮੁਸ਼ਕਿਲਾਂ ਵਾਧਾ ਦਿੱਤੀਆਂ ਹਨ। ਭਾਰਤ ਨੂੰ ਹੁਣ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਐਡੀਲੇਡ 'ਚ ਹੋਣ ਵਾਲੇ ਸੀਰੀਜ਼ ਓਪਨਰ (ਡੇਅ-ਨਾਈਟ ਮੈਚ) ਲਈ ਪੰਤ ਤੇ ਰਿਧੀਮਾਨ ਸਾਹਾ 'ਚੋਂ ਚੋਣ ਕਰਨੀ ਹੋਵੇਗੀ, ਜਿਨ੍ਹਾਂ ਨੇ ਖੁਦ ਨੂੰ ਇਕ ਠੋਸ ਵਿਕੇਟਕੀਪਰ ਦੇ ਰੂਪ 'ਚ ਪ੍ਰਦਰਸ਼ਿਤ ਕੀਤਾ ਹੈ। ਪੰਤ ਨੇ BCCI ਦੀ ਅਧਿਕਾਰਿਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕਿਹਾ, 'ਜਦੋਂ ਮੈਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਗਿਆ ਤਾਂ ਬਹੁਤ ਸਾਰੇ ਓਵਰ ਬਾਕੀ ਸਨ, ਇਸ ਲਈ ਹਨੁਮਾ ਬਿਹਾਰੀ ਤੇ ਮੈਂ ਇਕ ਚੰਗੀ ਸਾਂਝੇਦਾਰੀ ਕਰਨ ਦੀ ਰਣਨੀਤੀ ਬਣਾਈ ਸੀ।ਜਿਨ੍ਹਾਂ ਸੰਭਵ ਹੋ ਸਕੇ ਖ਼ੁਦ ਨੂੰ ਤੇ ਹੌਲੀ-ਹੌਲੀ ਮੈਂ ਆਤਮਵਿਸ਼ਵਾਸ ਵਿਕਸਿਤ ਕਰਨਾ ਸ਼ੁਰੂ ਕੀਤਾ।' ਪਰ ਲਾਈਟਾਂ ਵਿਚ ਗੁਲਾਬੀ ਗੇਂਦ ਨਾਲ ਖੇਡਣਾ ਮੁਸ਼ਕਿਲ ਹੈ। ਗੇਂਦ ਸਵਿੰਗ ਕਰਦੀ ਹੈ, ਦਿਨ 'ਚ ਬੱਲੇਬਾਜੀ ਸੌਖੀ ਹੁੰਦੀ ਹੈ।