Saturday, November 23, 2024
 
BREAKING NEWS
ਦਿੱਲੀ-ਯੂਪੀ 'ਚ ਸੰਘਣੀ ਧੁੰਦ ਦੀ ਚੇਤਾਵਨੀ, ਹਿਮਾਚਲ-ਉਤਰਾਖੰਡ 'ਚ ਵੀ ਠੰਡ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਨਵੰਬਰ 2024)ਦਸੰਬਰ ਦੇ ਅਖੀਰ ’ਚ ਹੋਣਗੀਆਂ ਪੰਜਾਬ MC ਚੋਣਾਂਜਲੰਧਰ 'ਚ ਐਨਕਾਊਂਟਰ ਤੋਂ ਬਾਅਦ ਲੰਡਾ ਗੈਂਗ ਦੇ 2 ਮੈਂਬਰ ਗ੍ਰਿਫਤਾਰਭਾਰਤ Vs ਆਸਟ੍ਰੇਲੀਆ : ਪਹਿਲੇ ਹੀ ਦਿਨ ਕੁੱਲ 17 ਵਿਕਟਾਂ ਡਿੱਗੀਆਂ, ਬਣ ਗਿਆ ਨਵਾਂ ਰਿਕਾਰਡAAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀਛੱਤੀਸਗੜ੍ਹ: ਸੁਕਮਾ ਵਿੱਚ ਮੁੱਠਭੇੜ, ਸੁਰੱਖਿਆ ਬਲਾਂ ਨੇ 10 ਨਕਸਲੀ ਮਾਰੇਕੈਮੀਕਲ ਫੈਕਟਰੀ 'ਚ ਗੈਸ ਲੀਕ, ਤਿੰਨ ਦੀ ਮੌਤਪ੍ਰਦੂਸ਼ਣ 'ਤੇ ਦਿੱਲੀ ਸਰਕਾਰ ਦੇ ਹਲਫ਼ਨਾਮੇ ਤੋਂ ਸੁਪਰੀਮ ਕੋਰਟ ਅਸੰਤੁਸ਼ਟਸਿਸੋਦੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦਾ ਸੀਬੀਆਈ ਅਤੇ ਈਡੀ ਨੂੰ ਨੋਟਿਸ

ਪੰਜਾਬ

ਤਾਂਤਰਿਕ ਨਾਲ ਰਲ ਕੇ ਗਰਭਵਤੀ ਔਰਤ ਦਾ ਕਤਲ

April 30, 2019 04:57 PM

ਬਟਾਲਾ, (ਸੱਚੀ ਕਲਮ ਬਿਊਰੋ) : ਤਾਂਤਰਿਕ ਨਾਲ ਮਿਲੀਭੁਗਤ ਕਰ ਕੇ ਗਰਭਵਤੀ ਔਰਤ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਪੁਲਿਸ ਨੇ ਤਾਂਤਰਿਕ ਔਰਤ ਸਮੇਤ 7 ਵਿਰੁਧ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਦੇ ਐਸ ਐਚ.ਓ. ਹਰਸੰਦੀਪ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਲਵਿੰਦਰ ਸਿੰਘ ਨੇ ਦਸਿਆ ਕਿ ਉਹ ਪਿਛਲੇ ਕਰੀਬ 4 ਸਾਲ ਤੋਂ ਆਪਣੇ ਨਾਨਕੇ ਪਿੰਡ ਕਾਲਾ ਨੰਗਲ ਵਿਖੇ ਅਪਣੀ ਪਤਨੀ ਜਸਬੀਰ ਕੌਰ ਨਾਲ ਰਹਿੰਦਾ ਆ ਰਿਹਾ ਸੀ। ਉਸਦੀ ਪਤਨੀ ਜਸਬੀਰ ਕੌਰ 7 ਮਹੀਨਿਆਂ ਦੀ ਗਰਭਵਤੀ ਸੀ। 27 ਅਪ੍ਰੈਲ ਨੂੰ ਗੁਆਂਢਣ ਰਵਿੰਦਰ ਕੌਰ ਅਪਣੀ ਸੱਸ ਜੋਗਿੰਦਰ ਕੌਰ ਜਸਬੀਰ ਕੌਰ ਨੂੰ ਨਾਲ ਲੈ ਕੇ ਕਿਤੇ ਚਲੇ ਗਏ।
  ਉਪਰੰਤ ਜਸਬੀਰ ਕੌਰ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀ ਅਤੇ ਉਪਰੰਤ ਬੀਤੀ 28 ਅਪ੍ਰੈਲ ਨੂੰ ਸ਼ਾਮ ਪਿੰਡ ਦੇ ਸਾਬਕਾ ਸਰਪੰਚ ਨਵਦੀਪ ਸਿੰਘ ਅਤੇ ਮੌਜੂਦਾ ਸਰਪੰਚ ਪਰਜਿੰਦਰ ਸਿੰਘ ਨੂੰ ਨਾਲ ਲੈ ਕੇ ਰਵਿੰਦਰ ਕੌਰ ਦੇ ਘਰ ਗਏ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਵਾਪਸ ਚਲੀ ਗਈ ਸੀ। ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਘਰ 'ਚੋਂ ਗੰਦੀ ਬਦਬੂ ਆ ਰਹੀ ਸੀ ਜਿਸ 'ਤੇ ਤਲਾਸ਼ੀ ਲੈਣ 'ਤੇ ਪੇਟੀ 'ਚੋਂ ਜਸਬੀਰ ਕੌਰ ਦੀ ਲਾਸ਼ ਖੂਨ ਨਾਲ ਲਥਪਥ ਪਈ ਹੋਈ ਮਿਲੀ। ਜਿਸਦਾ ਪੇਟ ਕਿਸੇ ਤਿੱਖੀ ਚੀਜ਼ ਨਾਲ ਪਾੜਿਆ ਹੋਇਆ ਸੀ ਅਤੇ ਜਸਬੀਰ ਕੌਰ ਦੇ ਪੇਟ ਵਿਚ ਪਲ ਰਿਹਾ ਬੱਚਾ ਵੀ ਮੌਜੂਦ ਨਹੀਂ ਸੀ।
ਉਨ੍ਹਾਂ ਦਸਿਆ ਕਿ ਇਹ ਕਾਰਾ ਤਾਂਤਰਿਕ ਔਰਤ ਦੀਸ਼ੋ ਉਰਫ ਦੇਵਾ ਦੇ ਕਹਿਣ 'ਤੇ ਕੀਤਾ ਹੈ। ਐੱਸ.ਐੱਚ.ਓ. ਹਰਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਮੌਕੇ ਤੋਂ ਪੂਰਨ ਸਿੰਘ, ਰਵਿੰਦਰ ਕੌਰ ਤੇ ਜੋਗਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਉਨ੍ਹਾਂ ਦੀਆਂ ਤਿੰਨੇ ਲੜਕੀਆਂ ਮੌਕੇ ਤੋਂ ਫਰਾਰ ਹੋ ਗਈਆਂ। ਤਾਂਤਰਿਕ ਔਰਤ ਸਮੇਤ 7 ਜਣਿਆਂ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਣਜੰਮੇ ਬੱਚੇ ਦੀ ਲਾਸ਼ ਜਿਸ ਨੂੰ ਉਕਤਾਨ ਵਲੋਂ ਜ਼ਮੀਨ ਵਿਚ ਦੱਬ ਦਿੱਤਾ ਗਿਆ ਸੀ, ਨੂੰ ਡਿਊਟੀ ਮੈਜਿਸਟ੍ਰੇਟ ਅਜੈਪਾਲ ਨਾਇਬ ਤਹਿਸੀਲਦਾਰ ਫ਼ਤਿਹਗੜ੍ਹ ਚੂੜੀਆਂ ਦੀ ਹਾਜ਼ਰੀ ਵਿਚ ਕਢਵਾਇਆ ਗਿਆ।

 

Have something to say? Post your comment

Subscribe