ਨਵੀਂ ਦਿੱਲੀ : ਭਾਰਤੀ ਟੀਮ ਦੇ ਆਲਰਾਉਂਡਰ ਰਵਿੰਦਰ ਜਡੇਜਾ ਪਹਿਲੇ ਟੀ-20 ਮੈਚ ਦੌਰਾਨ ਸਿਰ ਦੀ ਸੱਟ ਲੱਗਣ ਕਾਰਨ ਅਤੇ ਹੈਮਸਟ੍ਰਿੰਗ ਦੀ ਸੱਟ ਕਾਰਨ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਹਰ ਹੋ ਸਕਦੇ ਹਨ। ਆਪਣੇ ਕਰੀਅਰ ਦਾ 50ਵਾਂ ਟੈਸਟ ਮੈਚ ਖੇਡਣ ਦੀ ਪਕੜ 'ਤੇ ਚੱਲ ਰਹੇ ਜਡੇਜਾ ਘੱਟੋ ਘੱਟ ਤਿੰਨ ਹਫਤੇ ਕ੍ਰਿਕਟ ਤੋਂ ਦੂਰ ਰਹਿਣਗੇ ਯਾਨੀ ਉਹ ਐਡੀਲੇਡ ਵਿਚ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਡੇਅ ਨਾਈਟ ਦਾ ਪਹਿਲਾ ਟੈਸਟ ਨਹੀਂ ਖੇਡ ਸਕਣਗੇ।
ਜਡੇਜਾ ਦੇ ਪਹਿਲੇ ਟੈਸਟ ਤੋਂ ਬਾਹਰ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਕਨਕਸ਼ਨ ਤੋਂ ਵੱਧ ਹੈਮਸਟ੍ਰਿੰਗ ਸੱਟ ਕਾਰਨ ਜਡੇਜਾ ਨੂੰ ਪਹਿਲੇ ਟੈਸਟ ਤੋਂ ਬਾਹਰ ਰਹਿਣਾ ਪੈ ਸਕਦਾ ਹੈ। ਇੰਡੀਆ ਏ ਅਤੇ ਆਸਟਰੇਲੀਆ ਏ ਵਿਚਾਲੇ ਪਹਿਲੇ ਅਭਿਆਸ ਮੈਚ ਦੀ ਟਿੱਪਣੀ ਦੌਰਾਨ, ਇੱਕ ਟਿੱਪਣੀਕਾਰ ਨੇ ਖੁਲਾਸਾ ਕੀਤਾ ਕਿ ਜਡੇਜਾ ਕਨਕਸ਼ਨ ਦੇ ਕਾਰਨ ਤਿੰਨ ਹਫਤੇ ਲਈ ਬਾਹਰ ਰਹਿਣਗੇ। ਹਾਲਾਂਕਿ ਬੋਰਡ ਦੇ ਸਰੋਤ ਨੇ ਕਿਹਾ ਕਿ ਉਹ ਇਸ ਤੋਂ ਠੀਕ ਹੋ ਰਹੇ ਹਨ, ਪਰ ਹੈਮਸਟ੍ਰਿੰਗਜ਼ ਤੋਂ ਠੀਕ ਹੋਣ ਵਿਚ ਸਮਾਂ ਲੱਗ ਸਕਦਾ ਹੈ।
ਜੇ ਜਡੇਜਾ ਨਹੀਂ ਖੇਡਦੇ ਤਾਂ ਅਸ਼ਵਿਨ ਭਾਰਤੀ ਟੀਮ ਦੇ ਇਕਲੌਤੇ ਸਪਿਨਰ ਹੋਣਗੇ, ਜਿਨ੍ਹਾਂ ਨੇ ਅਭਿਆਸ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ, ਅਜਿਹੀ ਸਥਿਤੀ ਵਿੱਚ, 32 ਸਾਲਾ ਆਲਰਾਉਂਡਰ ਲਈ ਜਲਦੀ ਸਿਹਤਯਾਬੀ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੈ ਤਾਂ ਹੀ ਟੀਮ ਇੰਡੀਆ ਬਾਰਡਰ-ਗਾਵਸਕਰ ਟਰਾਫੀ ਨੂੰ ਬਰਕਰਾਰ ਰੱਖ ਸਕੇਗੀ। ਦੱਸ ਦੇਈਏ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਪਹਿਲੇ ਟੈਸਟ ਤੋਂ ਬਾਅਦ ਘਰ ਪਰਤ ਆਉਣਗੇ।