Saturday, November 23, 2024
 

ਪੰਜਾਬ

ਕਿਸਾਨ ਸੰਘਰਸ਼ : ਪੁਲਿਸ ਦੇ ਦੋ ਰਾਸ਼ਟਰਪਤੀ ਮੈਡਲ ਵਾਪਿਸ

December 07, 2020 06:47 AM

ਬਠਿੰਡਾ : ਸਥਾਨਕ ਹੋਮਲੈਂਡ ਕਲੋਨੀ ਵਾਸੀ ਅਤੇ ਮਾਨਸਾ ਜ਼ਿਲ੍ਹੇ 'ਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸੇਵਾਮੁਕਤ ਪੁਲਿਸ ਇੰਸਪੈਕਟਰ ਹਰਪਾਲ ਸਿੰਘ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨ ਅੰਦੋਲਨ ਦੇ ਹੱਕ 'ਚ ਪੁਲਿਸ 'ਚ ਨਿਭਾਈਆਂਆਪਣੀਆਂ ਸ਼ਾਨਾਦਾਰ ਸੇਵਾਵਾਂ ਬਦਲੇ ਮਿਲੇ ਦੋ ਰਾਸ਼ਟਰਪਤੀ ਮੈਡਲ ਕੇਂਦਰ ਸਰਕਾਰ ਨੂੰ ਵਾਪਿਸ ਕਰ ਦਿੱਤੇ ਹਨ। 

ਸੇਵਾਮੁਕਤ ਅਧਿਕਾਰੀ ਨੇ ਦੋਵਾਂ ਮੈਡਲਾਂ ਨੂੰ ਕੋਰੀਅਰ ਰਾਹੀਂ ਕੇਂਦਰ ਕੋਲ ਭੇਜਿਆ ਹੈ। ਦੋਵਾਂ ਮੈਡਲਾਂ ਚੋਂ ਇੱਕ ਵਿਸ਼ਿਸ਼ਟ ਸੇਵਾ ਮੈਡਲ ਨਾਲ ਉਨ੍ਹਾਂ ਨੂੰ ਤੱਤਕਾਲੀ ਰਾਸ਼ਟਰਪਤੀ ਪ੍ਰਣਵ ਮੁਖਰਜੀ ਵੱਲੋਂ ਸਨਮਾਨਿਆ ਗਿਆ ਸੀ।
ਇਸ ਤੋਂ ਇਲਾਵਾ 15 ਅਗਸਤ 2002 ਨੂੰ ਉਸ ਸਮੇਂ ਦੇ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਵੀ ਉਨ੍ਹਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਸੀ। ਮੈਡਲ ਵਾਪਿਸ ਕਰਨ ਮੌਕੇ ਲਿਖੇ ਆਪਣੇ ਪੱਤਰ 'ਚ ਉਨ੍ਹਾਂ ਲਿਖਿਆ ਹੈ ਕਿ ਉਹ ਆਪਣੇ ਦੋਨੋਂ ਮੈਡਲ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਹੋ ਰਹੇ ਕਿਸਾਨ ਅੰਦੋਲਨ ਦੇ ਹੱਕ 'ਚ ਅਤੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਕਰ ਕੇ ਨਾ ਸਗੋਂ ਅਪਮਾਨਿਤ ਕਰਨ ਦੇ ਰੋਸ ਵਜੋਂ ਵਾਪਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਅਤੇ ਉਨ੍ਹਾਂ ਨੇ ਆਪਣੀ ਸਮਝ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਇਹ ਫੈਸਲਾ ਲਿਆ ਹੈ। ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਸੇਵਾਮੁਕਤ ਪੁਲਿਸ ਇੰਸਪੈਕਟਰ ਹਰਪਾਲ ਸਿੰਘ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਨਾਲ ਕਿਸਾਨ ਸੰਘਰਸ਼ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਕੇਂਦਰ ਸਰਕਾਰ 'ਤੇ ਦਬਾਅ ਵਧਣਾ ਹੈ।

 

Have something to say? Post your comment

Subscribe