ਜਲੰਧਰ, (ਸੱਚੀ ਕਲਮ ਬਿਊਰੋ): ਘਰੇਲੂ ਕਲੇਸ਼ ਕਈ ਵਾਰ ਪੂਰੇ ਪਰਵਾਰ ਨੂੰ ਉਜਾੜ ਦਿੰਦਾ ਹੈ। ਸੋਮਵਾਰ ਦੁਪਹਿਰ ਬਾਅਦ ਬਸਤੀ ਦਾਨਿਸ਼ਮੰਦਾ 'ਚ ਹੈੱਡਕਾਂਸਟੇਬਲ ਹਰਵਿੰਦਰ ਸਿੰਘ ਨੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਗੰਭੀਰ ਹਾਲਤ 'ਚ ਪਤੀ-ਪਤਨੀ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾ ਦਿਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਏਡੀਸੀਪੀ ਪਰਿੰਮਦਰ ਭੰਡਾਲ ਬਸਤੀ ਬਾਵਾ ਖੇਡ ਪੁਲਿਸ ਨੂੰ ਲੈ ਕੇ ਮੌਕੇ 'ਤੇ ਪਹੁੰਚੇ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਰਵਿੰਦਰ ਪੁਲਿਸ ਥਾਣਾ ਪੰਜ 'ਚ ਤਾਇਨਾਤ ਹੈ। ਅਜੇ ਤਕ ਦੀ ਜਾਂਚ 'ਚ ਘਰੇਲੂ ਕਲੇਸ਼ ਦੀ ਗੱਲ ਸਾਹਮਣੇ ਆ ਰਹੀ ਹੈ।