ਲਖਨਊ : ਨਵੇਂ ਖੇਤੀ ਕ਼ਾਨੂਨ ਸਿਆਸੀ ਗਲਿਆਰਿਆਂ ਵਿਚ ਅਹਿਮ ਮੁੱਦਾ ਬਣੇ ਹੋਏ ਹਨ ਅਤੇ ਇਸੇ ਦੇ ਚਲਦਿਆਂ ਵਿਰੋਧੀ ਪਾਰਟੀਆਂ ਲਗਾਤਾਰ ਕੇਂਦਰ ਸਰਕਾਰ ਨੂੰ ਫਿਟਕਾਰ ਪਾ ਰਹੀਆਂ ਹਨ। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੀ ਜ਼ਮੀਨਾਂ ਹੜਪਣ ਦੀ ਸਾਜਿਸ਼ ਦਾ ਹਿੱਸਾ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਕਿਸਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਦੀ ਮਿਹਨਤ ਦਾ ਸਾਡੇ ਸਾਰਿਆਂ 'ਤੇ ਕਰਜ਼ ਹੈ : ਰਾਹੁਲ ਗਾਂਧੀ
ਅਖਿਲੇਸ਼ ਨੇ ਟਵੀਟ ਕੀਤਾ, ''ਆਮਦਨ ਦੁਗੱਣੀ ਕਰਨ ਦਾ ਜੁਮਲਾ ਦੇ ਕੇ ਖੇਤੀ ਕਾਨੂੰਨ ਦੀ ਆੜ 'ਚ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਜੋ ਚਾਲ ਹੈ ਉਹ ਅਸੀਂ ਖੇਤੀ ਕਰਨ ਵਾਲੇ ਕਿਸਾਨ ਚੰਗੀ ਤਰ੍ਹਾਂ ਸਮਝਦੇ ਹਨ।'' ਉਨ੍ਹ ਕਿਹਾ, ''ਅਸੀਂ ਅਪਣੇ ਕਿਸਾਨ ਭਰਾਵਾਂ ਨਾਲ ਹਮੇਸ਼ਾ ਸੰਘਰਸ਼ ਕਰਦੇ ਰਹਾਂਗੇ, ਜਿਸ ਨਾਲ ਐਮ.ਐਸ.ਪੀ., ਮੰਡੀ ਅਤੇ ਖੇਤੀਬਾੜੀ ਦੀ ਸੁਰੱਖਿਆ ਕਰਨ ਵਾਲੀ ਨਿਤੀ ਬਚੀ ਤੇ ਬਣੀ ਰਹੇ।''