ਹੁਸ਼ਿਆਰਪੁਰ : ਹੁਸਿ਼ਆਰਪੁਰ ਦੇ ਪਿੰਡ ਫਾਂਬੜਾ ਵਿਖੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਾਬਾ ਲਖਵਿੰਦਰ ਸਿੰਘ 10:30 ਵਜੇ ਗੁਰਦੁਆਰੇ ਅੰਦਰ ਹਾਲ 'ਚ ਗਿਆ ਤੇ ਮੱਥਾ ਟੇਕਿਆ, ਜਦ ਉਸ ਦੀ ਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪਈ ਤਾਂ ਉਸ ਨੂੰ ਕੁੱਝ ਅਜੀਬ ਲੱਗਿਆ ਜਦ ਉਸ ਨੇ ਨੇੜੇ ਜਾ ਕਿ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅੰਗ ਪਾੜੇ ਹੋਏ ਸਨ, ਜਿਸ ਦੀ ਜਾਣਕਾਰੀ ਤੁਰੰਤ ਹੀ ਕਮੇਟੀ ਦੇ ਮੈਂਬਰਾਂ ਤੇ ਪਿੰਡ ਦੀ ਸੰਗਤ ਨੂੰ ਦਿੱਤੀ। ਇਸ ਸਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਹੋਈ ਇਹ ਘਟਨਾ ਸਾਰੀ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਜਦੋਂ ਸੀ.ਸੀ.ਟੀ.ਵੀ. ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਲਵਦੀਪ ਸਿੰਘ ਉਰਫ ਲੱਕੀ ਇਕ 13-14 ਸਾਲ ਦਾ ਬੱਚਾ ਹੈ ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਪੁੱਛਗਿੱਛ ਕੀਤੀ ਜਾਣ ਦੀ ਗੱਲ ਕਹੀ। ਪਿੰਡ ਵਾਸੀਆਂ ਦੀ ਇਹ ਮੰਗ ਹੈ ਕਿ ਇਸ ਦੇ ਪਿੱਛੇ ਦੀ ਸਾਜਿਸ਼ ਸਾਫ ਕੀਤੀ ਜਾਵੇ ਅਤੇ ਜੇਕਰ ਕਿਸੇ ਦੀ ਸਾਜਿਸ਼ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।