ਚੰਡੀਗੜ੍ਹ : ਕੋਰੋਨਾ ਵਾਇਰਸ ਕਰਨ ਅੱਜ ਤੋਂ ਪੰਜਾਬ 'ਚ ਇਕ ਵਾਰ ਫ਼ਿਰ ਰਾਤ ਦਾ ਕਰਫ਼ਿਊ ਲਾਗੂ ਹੋ ਗਿਆ ਹੈ ਇਹ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ । ਇਸ ਦੌਰਾਨ ਕੋਈ ਵੀ ਵਿਅਕਤੀ ਆਪਣੇ ਘਰ 'ਚੋਂ ਬਾਹਰ ਨਹੀਂ ਜਾ ਸਕਦਾ। ਇਹ ਨਾਈਟ ਕਰਫਿਊ 15 ਦਸੰਬਰ ਤਕ ਲਾਗੂ ਰਹੇਗਾ। ਕਰਫਿਊ 'ਚ ਢਿੱਲ ਦੇਣ ਜਾਂ ਵਧਾਉਣ ਦਾ ਅਗਲਾ ਫ਼ੈਸਲਾ 15 ਦਸੰਬਰ ਨੂੰ ਲਿਆ ਜਾਵੇਗਾ।
ਇਹ ਵੀ ਪੜ੍ਹੋ : 'ਯੰਗ ਗਲੋਬਲ ਲੀਡਰ' ਨੇ ਜ਼ਹਿਰੀਲਾ ਟੀਕਾ ਲਗਾ ਕੇ ਕੀਤੀ ਜੀਵਨ ਲੀਲਾ ਸਮਾਪਤ
ਇਥੇ ਦੱਸ ਦੇਈਏ ਕਿ ਦਿੱਲੀ-NCR ਦੀ ਗੰਭੀਰ ਸਥਿਤੀ ਅਤੇ ਪੰਜਾਬ 'ਚ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿਚ ਰਾਤ ਦੇ ਕਰਫ਼ਿਊ ਨੂੰ ਦੁਬਾਰਾ ਲਾਗੂ ਕਰਨ ਸਮੇਤ ਸੂਬੇ 'ਚ ਕਈ ਨਵੇਂ ਪਾਬੰਦੀਆਂ ਲਗਾਉਣ ਦੇ ਆਦੇਸ਼ ਦਿੱਤੇ ਹਨ। ਉੱਚ ਪੱਧਰੀ ਰਾਜ ਕੋਵਿਡ ਸਮੀਖਿਆ ਬੈਠਕ ਤੋਂ ਬਾਅਦ ਨਵੀਂਆਂ ਪਾਬੰਦੀਆਂ ਦੇ ਵੇਰਵੇ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ 'ਤੇ ਜ਼ੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ : ਹਾਈਵੇਅ 'ਤੇ ਹੋਵੇਗੀ ਬੈਠਕ
ਨਾਈਟ ਕਰਫ਼ਿਊ 'ਚ ਐਮਰਜੈਂਸੀ ਸੇਵਾਵਾਂ 'ਚ ਰਾਹਤ ਦਿੱਤੀ ਗਈ ਹੈ। ਇਸ 'ਚ ਐਂਬੂਲੈਂਸ, ਮੈਡੀਸਨ ਸਪਲਾਈ, ਸਬਜ਼ੀ ਦੀ ਸਪਲਾਈ, ਸੀਜ਼ਨ ਦੀ ਫ਼ਸਲ ਦੀ ਸਪਲਾਈ, ਦੁੱਧ ਤੇ ਬੇਕਰੀ ਉਤਪਾਦਾਂ ਦੀ ਸਪਲਾਈ ਤੋਂ ਇਲਾਵਾ ਜ਼ਰੂਰੀ ਵਸਤਾਂ ਦੀ ਆਵਾਜਾਈ 'ਚ ਰਾਹਤ ਰਹੇਗੀ। ਨਾਈਟ ਕਰਫ਼ਿਊ ਹੋਟਲ ਤੇ ਰੈਸਤਰਾਂ ਰਾਤ 9.30 ਵਜੇ ਤਕ ਹੀ ਖੁੱਲ੍ਹੇ ਰਹਿਣਗੇ। ਕਾਰਨ, ਅੱਧੇ ਘੰਟੇ ਤਕ ਗਾਹਕ ਤੇ ਸਟਾਫ਼ ਨੂੰ ਘਰ ਜਾਣ ਦਾ ਸਮਾਂ ਮਿਲ ਜਾਵੇਗਾ।