ਚੰਡੀਗੜ੍ਹ ï ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੜਕ 'ਤੇ ਉਤਰੇ ਕਿਸਾਨਾਂ ਨੂੰ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਦਾ ਸਾਥ ਮਿਲਿਆ ਹੈ। ਉਨ੍ਹਾਂ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, 'ਕਿਸਾਨ ਸਾਡਾ ਅਨਦਾਤਾ ਹੈ। ਸਾਨੂੰ ਅਨਦਾਤਾ ਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਲਿਖਿਆ, ਕੀ ਇਹ ਵਾਜਿਬ ਨਹੀਂ ਹੋਵੇਗਾ। ਬਿਨਾਂ ਪੁਲਸ ਝੜਪ ਦੇ ਕੀ ਅਸੀਂ ਕਿਸਾਨਾਂ ਦੀ ਗੱਲ ਨਹੀਂ ਸੁਣ ਸਕਦੇ। ਕ੍ਰਿਪਾ ਕਿਸਾਨ ਦੀ ਵੀ ਸੁਣੋ। ਜੈ ਹਿੰਦ।'