Friday, November 22, 2024
 

ਸਿਆਸੀ

4 ਦਸੰਬਰ ਤੋਂ 'ਆਪ' ਵਿਢੇਗੀ 'ਕਿਸਾਨ, ਮਜ਼ਦੂਰ, ਵਪਾਰੀ ਬਚਾਓ' ਮੁਹਿੰਮ : ਭਗਵੰਤ ਮਾਨ

November 25, 2020 09:05 PM
ਕਾਲੇ ਕਾਨੂੰਨ ਇੱਕਲੇ ਕਿਸਾਨ ਵਿਰੋਧੀ ਨਹੀਂ, ਸਗੋਂ ਲੋਕ ਵਿਰੋਧੀ : ਮਾਨ 
ਚੰਡੀਗੜ੍ਹ : ਆਮ ਆਦਮੀ ਪਾਰਟੀ 4 ਦਸੰਬਰ ਤੋਂ ਪੰਜਾਬ ਵਿਚ 'ਕਿਸਾਨ, ਮਜ਼ਦੂਰ, ਵਪਾਰੀ ਬਚਾਓ' ਮੁਹਿੰਮ ਚਲਾਏਗੀ। ਇਸ ਮੁਹਿੰਮ ਦੀ ਸ਼ੁਰੂਆਤ 4 ਦਸੰਬਰ ਨੂੰ ਮੌੜ ਮੰਡੀ ਵਿਚ ਇਕ ਵੱਡੀ ਜਨ ਸਭਾ ਕਰਕੇ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਵਿਚ 3 ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 4 ਦਸੰਬਰ ਨੂੰ ਮੌੜ ਮੰਡੀ, 13 ਦਸੰਬਰ ਨੂੰ ਪੱਟੀ ਅਤੇ 20 ਦਸੰਬਰ ਨੂੰ ਬਾਘਾ ਪੁਰਾਣਾ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਵਿਚ ਦੱਸਿਆ ਜਾਵੇਗਾ ਕਿ ਨਵੇਂ ਲਿਆਂਦੇ ਗਏ ਕਾਨੂੰਨ ਇਕੱਲੇ ਕਿਸਾਨ ਵਿਰੋਧੀ ਹੀ ਨਹੀਂ, ਇਹ ਕਾਨੂੰਨ ਲੋਕ ਵਿਰੋਧੀ ਹਨ।
 ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਆਦਮੀ ਕਿਸਾਨ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਕਾਨੂੰਨੀ ਤੌਰ ਉਤੇ ਐਮਐਸਪੀ ਦੀ ਗਰੰਟੀ ਦੇਣ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦਾ ਇਹ ਫਰਜ਼ ਬਣਦਾ ਸੀ ਕਿ ਸੂਬੇ ਦਾ ਮੁੱਖੀ ਹੋਣ ਦੇ ਨਾ ਉਤੇ ਕਾਨੂੰਨੀ ਗਰੰਟੀ ਦੇ ਕੇ ਕੇਂਦਰ ਨਾਲ ਗੱਲ ਕਰਦੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਕਾਨੂੰਨੀ ਤੌਰ ਉਤੇ ਕਿਸਾਨਾਂ ਨੂੰ ਗਾਰੰਟੀ ਦੇਣ ਨਹੀਂ ਫਿਰ ਗੱਦੀ ਛੱਡਣ। ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿਚ ਪੰਜਾਬ ਦੀ ਕੈਪਟਨ ਸਰਕਾਰ ਆਪਣੀਆਂ ਨਕਾਬੀਆਂ ਨੂੰ ਲਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
 ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਵੱਲੋਂ ਘਰ ਘਰ ਨੌਕਰੀਆਂ, ਸਮਾਰਟ ਫੋਨ ਤੇ ਹੋਰ ਅਨੇਕਾਂ ਵਾਅਦੇ ਕੀਤੇ ਸਨ ਜੋ ਅੱਜ ਤੱਕ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਦੁੱਖੀ ਹੋ ਕੇ ਸੜਕਾਂ ਉਤੇ ਹੈ, ਪ੍ਰੰਤੂ ਕੈਪਟਨ ਸਾਹਿਬ ਸ਼ਾਹੀ ਮਹਿਲਾਂ ਵਿਚ ਰਹਿੰਦੇ ਹਨ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਸੂਬਾ ਸਰਹੱਦਾ ਨੂੰ ਸੀਲ ਕਰਨ ਦੀ ਨਿਖੇਧੀ ਕਰਦਿਆਂ ਮਾਨ ਨੇ ਕਿਹਾ ਕਿ ਇਹ ਰੋਸ ਪ੍ਰਗਟਾਉਣ ਦੇ ਮਿਲੇ ਹੱਕਾਂ ਉਤੇ ਡਾਕਾ ਹੈ।
 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe