ਲੁਧਿਆਣਾ: ਸਲੇਮ ਟਾਬਰੀ ਸਥਿਤ ਕਬਾੜ ਦੇ ਗੋਦਾਮ ਵਿਚ ਐਤਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਮਾਰਤ ਦੀਆਂ ਦੋਵੇਂ ਮੰਜਿਲਾਂ ਅੱਗ ਦੀ ਚਪੇਟ ਵਿਚ ਆ ਗਈਆਂ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੁਪਹਿਰ 12 ਵਜੇ ਦੀ ਹੈ। ਮੇਸ਼ੀ ਕਬਾੜੀਆ ਨਾਂਅ ਤੋਂ ਮਸ਼ਹੂਰ ਕਬਾੜ ਦੀ ਦੁਕਾਨ ਵਿਚ ਸ਼ਾਰਟ ਸਰਕਟ ਨਾਲ ਭਿਆਨਕ ਅੱਗ ਲੱਗ ਗਈ। ਦੁਕਾਨ ਮਾਲਕ ਦਾ ਨਾਂਅ ਅਸ਼ੋਕ ਕੁਮਾਰ ਹੈ।
ਗੋਦਾਮ ਵਿਚ ਕਬਾੜ ਤੇ ਪਲਾਸਟਿਕ ਦਾ ਸਮਾਨ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।